You are here:: News ਪੰਜਾਬ 'ਚ ਪੀ.ਏ.ਯੂ 201 ਝੋਨੇ ਦਾ 40 ਲੱਖ ਟਨ ਦਾ ਭੰਡਾਰ ਸੜਨ ਕੰਢੇ

ਪੰਜਾਬ 'ਚ ਪੀ.ਏ.ਯੂ 201 ਝੋਨੇ ਦਾ 40 ਲੱਖ ਟਨ ਦਾ ਭੰਡਾਰ ਸੜਨ ਕੰਢੇ

E-mail Print PDF

ਚੰਡੀਗੜ੍ਹ, 9 ਮਾਰਚ (ਚ.ਨ.ਸ.) : ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਲੋਕ ਸਭਾ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਖੇਤੀਬਾੜੀ ਮੰਤਰੀ ਸ੍ਰੀ ਸ਼ਰਦ ਪਵਾਰ ਨੂੰ ਅਪੀਲ ਕੀਤੀ ਹੈ ਕਿ ਤੁਰੰਤ ਫੈਸਲਾ ਲੈਂਦਿਆਂ ਝੋਨੇ ਤੋਂ ਚਾਵਲ ਦੀ ਪ੍ਰਾਪਤੀ ਦੀ 67 ਫੀਸਦੀ ਦਰ ਦੀ ਸ਼ਰਤ ਨੂੰ ਘਟਾ ਕੇ 62 ਫੀਸਦੀ ਕੀਤਾ ਜਾਵੇ ਤਾਂ ਕਿ ਭਾਰਤੀ ਖੁਰਾਕ ਨਿਗਮ ਪੰਜਾਬ 'ਚੋਂ 40 ਲੱਖ ਟਨ ਝੋਨੇ ਦੀ ਚੁਕਾਈ ਕਰਵਾ ਸਕੇ ਜੋ ਕਿ ਇਥੇ ਪਿਆ ਸੜ੍ਹ ਰਿਹਾ ਹੈਕੇਂਦਰੀ ਖੇਤੀਬਾੜੀ ਮੰਤਰੀ ਨੂੰ ਲਿਖੇ ਇਕ ਪੱਤਰ 'ਚ ਬੀਬੀ ਹਰਸਿਮਰਤ ਕੌਰ ਬਾਦਲ ਨੇ ਉਨ੍ਹਾਂ ਨੂੰ ਜਾਣੂੰ ਕਰਵਾਇਆ ਹੈ ਕਿ ਹੁਣ ਜਦੋਂ ਕਿ ਹਾੜੀ ਦੀ ਫਸਲ ਪੱਕਣ ਕੰਢੇ ਹੈ, ਪੰਜਾਬ ਨੂੰ ਸਾਂਭ-ਸੰਭਾਲ ਦੀ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਐਫ.ਸੀ.ਆਈ ਵੱਲੋਂ ਚੁਕਾਈ ਨਾ ਕੀਤੇ ਜਾਣ ਕਾਰਨ 40 ਲੱਖ ਟਨ ਝੋਨਾ ਪੰਜਾਬ 'ਚ ਪਿਆ ਸੜ੍ਹ ਰਿਹਾ ਹੈ, ਜਦੋਂਕਿ ਇਸ ਸਮੇਂ ਦੇਸ਼ ਭਰ 'ਚ ਹਜਾਰਾਂ ਲੋਕਾਂ ਨੂੰ ਰੋਜ਼ਾਨਾ ਭੁੱਖਿਆਂ ਸੌਣ ਲਈ ਮਜਬੂਰ ਹੋਣਾ ਪੈ ਰਿਹਾ ਹੈਬੀਬੀ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਖੇਤੀਬਾੜੀ ਮੰਤਰੀ ਦੇ ਧਿਆਨ 'ਚ ਲਿਆਂਦਾ ਹੈ ਕਿ ਂਐਫ ਸੀ ਆਈ ਵੱਲੋਂ ਝੋਨੇ ਦੀ ਪੀ.ਏ.ਯੂ 201 ਕਿਸਮ ਦੀ ਇਹ ਕਹਿ ਕੇ ਚੁਕਾਈ ਨਹੀਂ ਕੀਤੀ ਜਾ ਰਹੀ ਕਿ ਇਸ 'ਚ ਨੁਕਸਾਨ ਮਨਜ਼ੂਰਸ਼ੁਦਾ 5 ਫੀਸਦੀ ਤੋਂ ਵੱਧ ਹੈਉਨ੍ਹਾਂ ਦੱਸਿਆ ਕਿ ਵੱਧ ਝਾੜ ਤੇ ਘੱਟ ਪਾਣੀ ਦੀ ਖਪਤ ਕਰਨ ਵਾਲੀ ਝੋਨੇ ਦੀ ਇਸ ਕਿਸਮ ਨੂੰ ਸੀ.ਆਈ.ਪੀ.ਐਚ.ਈ.ਟੀ ਲੁਧਿਆਣਾ ਵੱਲੋਂ ਕਰਵਾਈ ਗਈ ਆਈ.ਸੀ.ਆਰ ਸਟੱਡੀ ਵੱਲੋਂ ਪੂਰੀ ਤਰ੍ਹਾਂ ਮਾਨਤਾ ਮਿਲੀ ਹੋਈ ਹੈਉਨ੍ਹਾਂ ਦੱਸਿਆ ਕਿ ਪੀ.ਐਫ.ਏ. ਦੇ ਅਧਿਕਾਰੀਆਂ ਵੱਲੋਂ ਲਏ ਗਏ ਨਮੂਨਿਆਂ ਨੂੰ ਵੀ ਇਕ ਪ੍ਰਯੋਗਸ਼ਾਲਾ ਵੱਲੋਂ ਠੀਕ ਠਹਿਰਾਇਆ ਜਾ ਚੁੱਕਾ ਹੈਵਾਤਾਵਰਣ 'ਚ ਤਬਦੀਲੀਆਂ ਦੇ ਚੱਲਦਿਆਂ ਸਾਲ 2001-2002 ਦੌਰਾਨ ਝੋਨੇ ਤੋਂ ਚਾਵਲ ਦੀ ਪ੍ਰਾਪਤੀ ਦਰ ਨੂੰ 67 ਤੋਂ ਘਟਾ ਕੇ 64 ਫੀਸਦੀ ਕਰਨ ਦਾ ਹਵਾਲਾ ਦਿੰਦਿਆਂ ਬੀਬੀ ਬਾਦਲ ਨੇ ਕਿਹਾ ਕਿ ਪੰਜਾਬ 'ਚ ਬੀਤੀ ਗਰਮ ਰੁੱਤ ਦੌਰਾਨ 65 ਫੀਸਦੀ ਘੱਟ ਮੀਂਹ ਪੈਣ ਦੇ ਬਾਵਜੂਦ ਇਥੋਂ ਦੇ ਕਿਸਾਨਾਂ ਤੇ ਪੰਜਾਬ ਸਰਕਾਰ ਨੇ ਆਪਣੇ ਹਰ ਸੰਭਵ ਸਰੋਤ ਦੀ ਵਰਤੋਂ ਕੀਤੀ ਤਾਂ ਕਿ ਦੇਸ਼ ਦੀ ਭੋਜਨ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇਉਨ੍ਹਾਂ ਕਿਹਾ ਕਿ ਸਦੀ ਦੇ ਸੱਭ ਤੋਂ ਵੱਡੇ ਸੋਕੇ ਦਾ ਸਾਹਮਣਾ ਕਰਦਿਆਂ ਪੰਜਾਬ ਨੇ ਇਨ੍ਹਾਂ ਯਤਨਾਂ ਸਦਕਾ 168.35 ਲੱਖ ਟਨ ਝੋਨੇ ਦੀ ਪੈਦਾਵਾਰ ਕੀਤੀ, ਜਦੋਂਕਿ ਦੇਸ਼ ਦੇ ਹੋਰਨਾਂ ਹਿੱਸਿਆਂ 'ਚ ਝੋਨੇ ਦੇ ਝਾੜ 'ਚ ਵੱਡੀ ਕਮੀ ਆਈਬੀਬੀ ਬਾਦਲ ਨੇ ਕਿਹਾ ਕਿ ਸੋਕੇ ਦੇ ਹਾਲਾਤ ਨੂੰ ਮੱਦੇਨਜ਼ਰ ਰੱਖਦਿਆਂ, ਸਿਰਫ ਸਖ਼ਤ ਮਿਹਨਤ ਲਈ ਤਾਰੀਫ ਕਰਨ ਤੋਂ ਇਲਾਵਾ, ਨਾ ਤਾਂ ਪੰਜਾਬ ਦੇ ਕਿਸਾਨਾਂ ਨੂੰ ਅਤੇ ਨਾ ਹੀ ਸੂਬੇ ਨੂੰ ਕੋਈ ਮੁਆਵਜ਼ਾ ਦਿੱਤਾ ਗਿਆਬੀਬੀ ਬਾਦਲ ਨੇ ਅਪੀਲ ਕੀਤੀ ਹੈ ਕਿ ਸ੍ਰੀ ਸ਼ਰਦ ਪਵਾਰ ਖੁਦ ਦਖਲਅੰਦਾਜ਼ੀ ਕਰਦਿਆਂ ਇਕ ਵਾਰ ਦੇ ਆਧਾਰ 'ਤੇ ਝੋਨੇ ਤੋਂ ਚਾਵਲ ਦੀ ਪ੍ਰਾਪਤੀ ਦੀ ਦਰ ਵਾਲੀ ਸ਼ਰਤ 'ਚ ਨਰਮੀ ਦੀ ਇਜਾਜ਼ਤ ਦੇਣ ਤਾਂ ਕਿ ਦੇਸ਼ ਦੇ ਅੰਨਭੰਡਾਰ ਨੂੰ ਪੇਸ਼ ਆ ਰਹੇ ਇਸ ਸੰਕਟ ਤੋਂ ਨਿਜ਼ਾਤ ਮਿਲ ਸਕੇ

Comments (0)Add Comment

Write comment
smaller | bigger

busy