Thursday, Sep 09th

Last update10:14:02 PM GMT

You are here:: News ਸਵਰਾਜ ਪਾਲ ਸੰਸਦੀ ਖਰਚ ਘੁਟਾਲੇ ਤੋਂ ਬਰੀ

ਸਵਰਾਜ ਪਾਲ ਸੰਸਦੀ ਖਰਚ ਘੁਟਾਲੇ ਤੋਂ ਬਰੀ

E-mail Print PDF

ਲੰਡਨ, 9 ਮਾਰਚ (ਚੜ੍ਹਦੀਕਲਾ ਨਿਊਜ਼ ਸਰਵਿਸ): ਬ੍ਰਿਟਿਸ਼ ਪੁਲਿਸ ਨੇ ਪ੍ਰਵਾਸੀ ਭਾਰਤੀ ਉਦਯੋਗਪਤੀ ਸਵਰਾਜ ਪਾਲ ਨੂੰ ਇਸ ਦੋਸ਼ ਤੋਂ ਮੁਕਤ ਕਰ ਦਿੱਤਾ ਹੈ ਕਿ ਉਨ੍ਹਾਂ ਨੇ ਗਲਤ ਢੰਗ ਨਾਲ ਸੰਸਦੀ ਖਰਚ ਦਾ ਦਾਅਵਾ ਕੀਤਾ ਸੀਲੇਬਰ ਪਾਰਟੀ ਦੇ ਸੀਨੀਅਰ ਆਗੂ 78 ਸਾਲਾ ਪਾਲ ਨੇ ਅੱਜ ਐਲਾਨ ਕੀਤਾ ਕਿ ਮੈਟਰੋਪਾਲਿਟਨ ਪੁਲਿਸ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਖਰਚ ਦੇ ਮਾਮਲੇ ਦੀ ਜਾਂਚ ਅੱਗੇ ਨਹੀਂ ਵਧਾ ਰਹੀਉਨ੍ਹਾਂ ਕਿਹਾ ਕਿ ਮੈਂ ਇਨ੍ਹਾਂ ਦੋਸ਼ਾਂ ਤੋਂ ਮੁਕਤ ਕਰਨ ਦੇ ਪੁਲਿਸ ਦੇ ਫ਼ੈਸਲੇ ਦਾ ਸਵਾਗਤ ਕਰਦਾ ਹਾਂਮੈਟਰੋਪਾਲਿਟਨ ਪੁਲਿਸ ਮੀਡੀਆ ਦੇ ਇਨ੍ਹਾਂ ਦੋਸ਼ਾਂ ਤੋਂ ਬਾਅਦ ਉਨ੍ਹਾਂ ਦੇ ਸੰਸਦੀ ਖਰਚਿਆਂ ਦੀ ਜਾਂਚ ਕਰ ਰਹੀ ਹੈ ਕਿ ਉਹ ਗਲਤ ਢੰਗ ਨਾਲ ਭੱਤੇ ਦਾ ਦਾਅਵਾ ਕਰਨ ਵਾਲੇ ਸਾਂਸਦਾਂ ਵਿਚ ਸ਼ਾਮਲ ਹਨਸੰਸਦੀ ਖਰਚ ਘੁਟਾਲੇ ਦੀ ਵਜ੍ਹਾ ਨਾਲ ਸੰਸਦ ਦੇ ਦੋਵਾਂ ਸਦਨਾਂ ਵਿਚ ਜ਼ੋਰਦਾਰ ਹੰਗਾਮਾ ਹੋਇਆ ਸੀ ਅਤੇ ਪ੍ਰਧਾਨ ਮੰਤਰੀ ਗੋਰਡਨ ਬਰਾਊਨ, ਕੰਜ਼ਰਵੇਟਿਵ ਆਗੂ ਡੇਵਿਡ ਕੈਮਰਾਨ ਅਤੇ ਕਈ ਹੋਰ ਸਾਂਸਦਾਂ ਨੂੰ ਦਾਅਵੇ ਦੀ ਰਕਮ ਦੀ ਅਦਾਇਗੀ ਕਰਨੀ ਪਈ ਸੀਚਾਰ ਸਾਂਸਦਾਂ 'ਤੇ ਗਲਤ ਹਿਸਾਬ ਪੇਸ਼ ਕਰਨ ਦਾ ਦੋਸ਼ ਲੱਗਿਆ ਸੀਬ੍ਰਿਟਿਸ਼ ਮੀਡੀਆ ਨੇ ਦੋਸ਼ ਲਗਾਇਆ ਸੀ ਕਿ ਪਾਲ ਨੇ 2004 ਅਤੇ 06 ਵਿਚਾਲੇ ਆਕਸਫ਼ੋਰਡ ਸ਼ਹਿਰ ਵਿਚ ਇਕ ਹੋਟਲ ਵਿਚ ਠਹਿਰਨ ਲਈ 38 ਹਜ਼ਾਰ ਪੌਂਡ ਦਾ ਦਾਅਵਾ ਕੀਤਾ ਸੀ

Comments (0)Add Comment

Write comment
smaller | bigger

busy