ਮੁੰਬਈ, 9 ਮਾਰਚ (ਚੜ੍ਹਦੀਕਲਾ ਨਿਊਜ਼ ਸਰਵਿਸ): ਉਤਰ ਭਾਰਤੀਆਂ ਖ਼ਿਲਾਫ਼ ਭੜਕਾਊ ਭਾਸ਼ਣ ਨਾ ਦੇਣ ਦੇ ਸੁਪਰੀਮ ਕੋਰਟ ਦੇ ਨਿਰਦੇਸ਼ ਤੋਂ ਇਕ ਦਿਨ ਬਾਅਦ ਮਹਾਰਾਸ਼ਟਰ ਨਵ ਨਿਰਮਾਣ ਸੈਨਾ ਦੇ ਪ੍ਰਧਾਨ ਰਾਜ ਠਾਕਰੇ ਅੱਜ ਹਿੰਦੀ ਸਬੰਧੀ ਬੋਲੇ ਅਤੇ ਕਿਹਾ ਕਿ ਲੋਕਾਂ 'ਤੇ ਇਹ ਭਾਸ਼ਾ ਥੋਪੀ ਨਹੀਂ ਜਾਣੀ ਚਾਹੀਦੀ। ਉਨ੍ਹਾਂ ਆਪਣੀ ਪਾਰਟੀ ਦੇ ਚੌਥੇ ਸਥਾਪਨਾ ਦਿਹਾੜੇ ਮੌਕੇ ਆਯੋਜਿਤ ਸਮਾਗਮ ਵਿਚ ਪਾਰਟੀ ਵਰਕਰਾਂ ਨੂੰ ਕਿਹਾ ਕਿ ਮੈਂ ਹਿੰਦੀ ਦੇ ਵਿਰੋਧ ਵਿਚ ਨਹੀਂ ਹਾਂ, ਪਰ ਸਾਡੇ 'ਤੇ ਹਿੰਦੀ ਥੋਪੀ ਨਾ ਜਾਵੇ। ਸੁਪਰੀਮ ਕੋਰਟ ਨੇ ਕੱਲ੍ਹ ਰਾਜ ਠਾਕਰੇ ਨੂੰ ਕਿਹਾ ਸੀ ਕਿ ਉਤਰ ਭਾਰਤੀਆਂ ਨੂੰ ਨਿਸ਼ਾਨਾ ਬਣਾ ਕੇ ਭੜਕਾਊ ਭਾਸ਼ਣ ਨਾ ਦੇਣ, ਜਿਸ ਕਾਰਨ ਦੇਸ਼ ਦੇ ਕਈ ਹਿੱਸਿਆਂ ਵਿਚ ਉਨ੍ਹਾਂ ਦੇ ਖ਼ਿਲਾਫ਼ ਅਪਰਾਧਕ ਮਾਮਲੇ ਦਰਜ ਕੀਤੇ ਜਾ ਰਹੇ ਹਨ।
Comments (0)

Write comment
ਸਾਡੇ 'ਤੇ ਹਿੰਦੀ ਨਾ ਥੋਪੀ ਜਾਵੇ : ਠਾਕਰੇ



