ਨਵੀਂ ਦਿੱਲੀ, 9 ਮਾਰਚ (ਚੜ੍ਹਦੀਕਲਾ ਨਿਊਜ਼ ਸਰਵਿਸ): ਕੌਮਾਂਤਰੀ ਬਾਜ਼ਾਰ ਵਿਚ ਕਮਜ਼ੋਰੀ ਦੇ ਚਲਦਿਆਂ ਸੋਨਾ ਲਗਾਤਾਰ ਪੰਜ ਸੈਸ਼ਨਾਂ ਵਿਚ ਲੁੜਕਦਿਆਂ ਮੁੜ 17 ਹਜ਼ਾਰ ਤੋਂ ਹੇਠਾਂ ਆ ਗਿਆ। ਸਥਾਨਕ ਸਰਾਫ਼ਾ ਬਾਜ਼ਾਰ ਵਿਚ ਅੱਜ ਸੋਨੇ ਦੀ ਕੀਮਤ 110 ਰੁਪਏ ਡਿੱਗ ਕੇ 16 ਹਜ਼ਾਰ 990 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਈ। ਇਸੇ ਤਰ੍ਹਾਂ ਚਾਂਦੀ ਵੀ 350 ਰੁਪਏ ਡਿੱਗ ਕੇ 26,800 ਰੁਪਏ ਪ੍ਰਤੀ ਕਿਲੋ ਹੋ ਗਈ। ਡਾਲਰ ਦੀ ਕਮਜ਼ੋਰੀ ਦੇ ਚਲਦਿਆਂ ਕੌਮਾਂਤਰੀ ਮਾਰਕੀਟ ਵਿਚ ਸੋਨੇ ਵਿਚ ਗਿਰਾਵਟ ਆ ਰਹੀ ਹੈ। ਨਿਊਯਾਰਕ ਵਿਚ ਇਕ ਦਿਨ ਪਹਿਲਾਂ ਇਸ ਦੀ ਕੀਮਤ 10.70 ਡਾਲਰ ਟੁੱਟ ਕੇ 1123.70 ਡਾਲਰ ਹੋ ਗਈ। ਇਸਦਾ ਅਸਰ ਘਰੇਲੂ ਬਾਜ਼ਾਰ 'ਤੇ ਵੀ ਪਿਆ। ਡਾਲਰ ਦੇ ਮੁਕਾਬਲੇ ਰੁਪਏ ਦੀ ਮਜ਼ਬੂਤੀ ਨੇ ਵੀ ਸਥਾਨਕ ਬਾਜ਼ਾਰ ਵਿਚ ਸੋਨੇ ਦੀਆਂ ਕੀਮਤਾਂ 'ਤੇ ਅਸਰ ਪਾਇਆ ਹੈ। ਘਰੇਲੂ ਬਾਜ਼ਾਰ ਵਿਚ ਸੋਨੇ ਦੇ ਗਹਿਣਿਆਂ ਦੀ ਕੀਮਤ 110 ਰੁਪਏ ਘਟ ਕੇ 16,840 ਰੁਪਏ ਪ੍ਰਤੀ 10 ਗ੍ਰਾਮ ਹੋ ਗਈ।

ਸੋਨਾ ਮੁੜ 17 ਹਜ਼ਾਰ ਤੋਂ ਹੇਠਾਂ ਆਇਆ



