You are here:: News ਹਰਿਆਣਾ ਪੰਜਾਬੀ ਗੌਰਵ ਪੁਰਸਕਾਰ ਸੁਖਚੈਨ ਸਿੰਘ ਭੰਡਾਰੀ ਨੂੰ

ਹਰਿਆਣਾ ਪੰਜਾਬੀ ਗੌਰਵ ਪੁਰਸਕਾਰ ਸੁਖਚੈਨ ਸਿੰਘ ਭੰਡਾਰੀ ਨੂੰ

E-mail Print PDF

ਚੰਡੀਗੜ੍ਹ, 9 ਮਾਰਚ (ਚ.ਨ.ਸ.)- ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਦੁਆਰਾ ਸਾਲ 2009-10 ਦੇ ਪੁਰਸਕਾਰਾਂ ਦਾ ਐਲਾਨ ਕੀਤਾ ਗਿਆਅਕਾਦਮੀ ਦੇ ਨਿਰਦੇਸ਼ਕ ਸੀ.ਆਰ.ਮੋਦਗਿਲ ਨੇ ਦਸਿਆ ਕਿ ਅਕਾਦਮੀ ਦਾ ਹਰਿਆਣਾ ਪੰਜਾਬੀ ਗੌਰਵ ਪੁਰਸਕਾਰ ਸ੍ਰੀ ਸੁਖਚੈਨ ਸਿੰਘ ਭੰਡਾਰੀ, ਸਿਰਸਾ ਨੂੰ ਦਿੱਤਾ ਗਿਆ ਹੈ, ਜਿਸ ਦੀ ਪੁਰਸਕਾਰ ਰਕਮ 1.25 ਲੱਖ ਰੁਪਏ ਹੈਅਕਾਦਮੀ ਦਾ ਭਾਈ ਸੰਤੋਖ ਸਿੰਘ ਪੁਰਸਕਾਰ ਡਾ. ਰਤਨ ਸਿੰਘ ਢਿੱਲੋ, ਅੰਬਾਲਾ ਛਾਉਣੀ ਨੂੰ ਦਿੱਤਾ ਗਿਆ ਹੈ, ਜਿਸ ਦੀ ਪੁਰਸਕਾਰ ਰਕਮ ਇਕ ਲੱਖ ਰੁਪਏ ਹੈਬਾਬਾ ਸੇਖ ਫਰੀਦ ਪੁਰਸਕਾਰ ਡਾ. ਚਰਨਜੀਤ ਕੌਰ, ਚੰਡੀਗੜ੍ਹ ਨੂੰ ਦਿੱਤਾ ਗਿਆ ਹੈ, ਜਿਸ ਦੀ ਪੁਰਸਕਾਰ ਰਕਮ 51,000 ਰੁਪਏ ਹੈਸੰਤ ਤਰਨ ਸਿੰਘ ਬਹਿਮੀ ਪੁਰਸਕਾਰ ਡਾ. ਸੁਰਦਰਸ਼ਨ ਗਾਸੋ, ਅੰਬਾਲਾ ਛਾਉਣੀ ਨੂੰ ਦਿੱਤੀ ਗਿਆ ਹੈ, ਜਿਸ ਦੀ ਪੁਰਸਕਾਰ ਰਕਮ 51,000 ਰੁਪਏ ਹੈਰਾਗੀ/ਢਾਡੀ/ ਲੋਕ ਗਾਇਕ ਪੁਰਸਕਾਰ ਸ੍ਰੀ ਨਰੇਸ਼ ਕੁਮਾਰ (ਬਿੱਟੂ ਸ਼ਾਹ ਪੁਰੀ), ਅੰਬਾਲਾ ਨੂੰ ਦਿੱਤਾ ਗਿਆ ਹੈ, ਜਿਸ ਦੀ ਪੁਰਸਕਾਰ ਰਕਮ 21,000 ਰੁਪਏ ਹੈਉਨ੍ਹਾਂ ਨੇ ਦਸਿਆ ਕਿ ਪੁਸਤਕ ਪੁਰਸਕਾਰ ਯੋਜਨਾ 2009-10 ਵਿਚ 21,000-21,000 ਰੁਪਏ ਦੇ ਪੁਰਸਕਾਰ ਇਨ੍ਹਾਂ ਵਿਦਵਾਨਾਂ ਨੂੰ ਦਿੱਤੇ ਜਾਣਗੇਕਵਿਤਾ ਵਰਗ ਵਿਚ ਸ੍ਰੀ ਲਖਵਿੰਦਰ ਸਿੰਘ ਬਾਜਵਾ, ਸਿਰਸਾ ਦੀ ਪੁਸਤਕ ''ਸੁਗੰਧ ਲੋਚਦੀ ਸਮੀਰ'' ਨੂੰ, ਕਹਾਣੀ ਵਰਗ ਵਿਚ ਸ੍ਰੀਮਤੀ ਜੋਗਿੰਦਰ ਕੌਰ ਅਗਨੀਹੋਤਰੀ, ਸਿਰਸਾ ਦੀ ਕਿਤਾਬ ''ਮਿੱਟੀ ਦੇ ਬੰਦੇ'' ਨੂੰ, ਨਾਟਕ ਵਰਗ ਵਿਚ ਜੀਵਨ ਬਕਸ਼ੀ, ਕੁਰੂਕਸ਼ੇਤਰ ਦੀ ਕਿਤਾਬ, ''ਜਲਿ ਬਿਨ ਕੁੰਭ ਨਾ ਹੋਇ'' ਨੂੰ ਬਾਲ ਸਾਹਿਤ ਵਰਗ ਵਿਚ ਸ੍ਰੀ ਇਕਬਾਲ ਸਿੰਘ, ਫਤਿਹਾਬਾਦ ਦੀ ਕਿਤਾਬ, ''ਸ਼ੇਰ ਦੀ ਮਾਸੀ'' ਨੂੰ, ਹਾਸ ਵਿਅੰਗ ਵਿਚ ਸ੍ਰੀ ਪ੍ਰੇਮ ਸੇਠੀ, ਕਰਨਾਲ ਦੀ ਪੁਸਤਕ, ''ਪੂਠਾ ਪਾਸਾ'' ਨੂੰ ਅਤੇ ਆਲੋਚਨਾ ਵਰਗ ਵਿਚ ਸ੍ਰੀ ਮਦਨ ਲਾਲ ਕਪੂਰ, ਕਰਨਾਲ ਦੀ ਪੁਸਤਕ, ''ਸਵਤੰਤਰਤਾ ਸੰਗ੍ਰਾਮ ਦੀਆਂ ਇਕਵੰਜਾ ਬੂੁੰਦਾਂ ਖੂਨ'' ਨੂੰ ਪੁਰਸਕਾਰ ਦਿੱਤੇ ਜਾਣਗੇਉਨ੍ਹਾਂ ਨੇ ਦੱਸਿਆ ਕਿ ਪੁਸਤਕ ਪ੍ਰਕਾਸ਼ਨ ਸਹਾਇਤਾ ਗ੍ਰਾਂਟ ਯੋਜਨਾ 2009-10 ਵਿਚ 10,000 ਰੁਪਏ ਦੀ ਗ੍ਰਾਂਟ ਇਨ੍ਹਾਂ ਵਿਦਵਾਨਾਂ ਨੂੰ ਦਿੱਤੀ ਜਾਵੇਗੀਕਹਾਣੀ ਵਰਗ ਵਿਚ ਸ੍ਰੀ ਲੱਖਵਿੰਦਰ ਸਿੰਘ ਬਾਜਵਾ, ''ਸਿਰਸਾ ਦੇ ਖਰੜੇ, ''ਦੁਰਗਾ'' ਅਤੇ ਡਾ. ਰਾਮ ਨਿਵਾਸ ਮਾਨਵ, ਹਿਸਾਰ ਦੇ ਖਰੜੇ, ''ਮਿੰਨੀ ਕਹਾਣੀਆਂ'' ਅਤੇ ਕਵਿਤਾ ਵਰਗ ਵਿਚ ਡਾ. ਮੁਕਤਾ, ਭਿਵਾਨੀ ਦੇ ਖਰੜੇ ''ਅਸਮੀਤਾ'' ਨੂੰ ਦਿੱਤੀ ਜਾਵੇਗੀਨਿਰਦੇਸ਼ਕ ਨੇ ਦੱਸਿਆ ਕਿ ਕਹਾਣੀ ਮੁਕਾਬਲਾ ਯੋਜਨਾ ਵਿਚ ਸ੍ਰੀ ਰਾਮ ਲੋਕ ਕੌਸ਼ਲ, ਪਿੰਜ਼ੌਰ ਦੀ ਕਹਾਣੀ ''ਦੋਸਤੀ'' ਨੇ ਪਹਿਲਾ ਸਥਾਨ ਪ੍ਰਾਪਤ ਕੀਤਾਸ੍ਰੀ ਨਾਇਬ ਸਿੰਘ ਮੰਡੇਰ, ਫਤਿਹਾਬਾਦ ਦੀ ਕਹਾਣੀ, ''ਦਲਦਲ'' ਨੇ ਦੂਜਾ ਅਤੇ ਸ੍ਰੀਮਤੀ ਜੋਗਿੰਦਰ ਕੌਰ ਅਗਨੀਹੋਤਰੀ, ਸਿਰਸਾ ਦੀ ਕਹਾਣੀ ''ਮਾਸੂਮ'' ਨੇ ਤੀਜਾ ਸਥਾਨ ਪ੍ਰਾਪਤ ਕੀਤਾਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਕਹਾਣੀਕਾਰਾਂ ਨੂੰ 5,000 ਰੁਪਏ, 4,000 ਰੁਪਏ ਅਤੇ 3,000 ਰੁਪਏ ਦੀ ਰਕਮ ਦੇ ਪੁਰਸਕਾਰ ਦਿੱਤੇ ਜਾਣਗੇਇਸ ਦੇ ਨਾਲ ਹੀ 1,500-1,500 ਰੁਪਏ ਦੀ ਰਕਮ ਦੀ ਦੋ ਸਾਂਤਵਨਾ ਕਹਾਣੀ ਪੁਰਸਕਾਰ ਸ੍ਰੀਮਤੀ ਮਨਜੀਤ ਕੌਰ, ਅੰਬਾਲਾ ਛਾਉਣੀ ਦੀ ਕਹਾਣੀ ''ਮੀਨਾ ਬਾਜ਼ਾਰ'' ਨੂੰ ਸ੍ਰੀਮਤੀ ਇੰਦੂ ਗੁਪਤਾ, ਫਰੀਦਾਬਾਦ ਦੀ ਕਹਾਣੀ ''ਮਿੱਟੀ ਦੇ ਮਹਿਲ'' ਨੂੰ ਦਿੱਤੇ ਜਾਣਗੇ

Comments (0)Add Comment

Write comment
smaller | bigger

busy