ਨਵੀਂ ਦਿੱਲੀ, 9 ਮਾਰਚ (ਚ.ਨ.ਸ.)-ਦਿੱਲੀ ਰਹਿਣ-ਸਹਿਣ ਦੇ ਪੱਖੋਂ ਦੇਸ਼ ਦਾ ਸਭ ਤੋਂ ਵਧੀਆ ਸ਼ਹਿਰ ਹੈ
। ਇਹ ਗੱਲ ਸੀ.ਆਈ.ਆਈ. ਦੀ ਰਿਪੋਰਟ ਵਿਚ ਸਾਹਮਣੇ ਆਈ ਹੈ। ਸੀ.ਆਈ.ਆਈ. ਨੇ ਇਹ ਰਿਪੋਰਟ ਕਈ ਪਹਿਲੂਆਂ ਨੂੰ ਧਿਆਨ ਵਿਚ ਰੱਖ ਕੇ ਤਿਆਰ ਕੀਤੀ ਹੈ। ਜਿਸ ਵਿਚ ਰਹਿਣ-ਸਹਿਣ, ਸਮਾਜਿਕ ਸੰਸਕ੍ਰਿਤੀ ਮਾਹੌਲ, ਸਿੱਖਿਆ, ਸੁਰੱਖਿਆ, ਸਿਹਤ, ਆਵਾਜਾਈ ਦੇ ਸਾਧਨ ਤੇ ਰੁਜ਼ਗਾਰ ਦੇ ਮੌਕੇ ਸ਼ਾਮਿਲ ਹਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਰਾਜਧਾਨੀ ਦਿੱਲੀ ਦੇਸ਼ ਦੀ ਬੈਸਟ ਸਿਟੀ ਹੈ। ਦਿੱਲੀ ਤੋਂ ਬਾਅਦ ਦੂਸਰੇ ਸਥਾਨ 'ਤੇ ਮੁੰਬਈ, ਤੀਸਰੇ 'ਤੇ ਚੇਨੱਈ, ਚੌਥੇ 'ਤੇ ਬੰਗਲੌਰ ਅਤੇ ਪੰਜਵੇਂ ਸਥਾਨ 'ਤੇ ਕੋਲਕਾਤਾ ਆਉਂਦਾ ਹੈ। ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਇਸ ਸੂਚੀ ਵਿਚ 14ਵੇਂ ਸਥਾਨ 'ਤੇ ਹੈ। ਜਦੋਂ ਕਿ ਪੰਜਾਬ ਦੀ ਉਦਯੋਗਿਕ ਨਗਰੀ ਲੁਧਿਆਣਾ ਨੂੰ ਇਸ ਸੂਚੀ ਵਿਚ 33ਵਾਂ ਸਥਾਨ ਹਾਸਿਲ ਹੋਇਆ ਹੈ।
Comments (0)

Write comment
ਰਹਿਣ-ਸਹਿਣ ਪੱਖੋਂ ਦਿੱਲੀ ਦੇਸ਼ ਦੀ ਬੈਸਟ ਸਿਟੀ



