ਕਾਨਪੁਰ, 9 ਮਾਰਚ (ਚ.ਨ.ਸ.)-ਉਤਰ ਪ੍ਰਦੇਸ਼ ਦੇ ਕਾਨਪੁਰ ਵਿੱਚ ਅੱਜ ਇੱਕ ਟ੍ਰੇਨ ਅਤੇ ਟਰਾਲੀ ਦੀ ਟੱਕਰ ਵਿੱਚ 9 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਸੂਤਰਾਂ ਮੁਤਾਬਿਕ ਸ਼ਿਵਰਾਜਪੁਰ ਕੋਲ ਲਖਨਊ ਤੋਂ ਫਰੁਖਾਬਾਦ ਜਾ ਰਹੀ ਟ੍ਰੇਨ ਤੋਂ ਇੱਕ ਮਨੁੱਖ ਰਹਿਤ ਰੇਲਵੇ ਫਾਟਕ 'ਤੇ ਟਰਾਲੀ ਟਕਰਾਅ ਗਈ ਹੈ। ਇਸ ਹਾਦਸੇ ਵਿੱਚ ਟਰਾਲੀ ਵਿੱਚ ਬੈਠੇ 18 ਲੋਕਾਂ ਵਿੱਚ 9 ਲੋਕ ਮਾਰੇ ਗਏ ਅਤੇ ਹੋਰ ਜ਼ਖਮੀ ਹੋ ਗਿਆ। ਜ਼ਖਮੀਆਂ ਨੂੰ ਨਿਕਟ ਦੇ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ ਹੈ। ਉਤਰ ਪੂਰਬ ਰੇਲਵੇ ਦੇ ਜਨ ਸੰਪਰਕ ਅਧਿਕਾਰੀ ਅਮਿਤ ਸਿੰਘ ਨੇ ਗੋਰਖਪੁਰ ਤੋਂ ਦੱਸਿਆ ਕਿ ਇਸ ਹਾਦਸੇ ਵਿਚ ਟਰੇਨ ਦੇ ਕਿਸੇ ਮੁਸਾਫ਼ਿਰ ਨੂੰ ਕੋਈ ਨੁਕਸਾਨ ਨਹੀਂ ਪੁੱਜਿਆ। ਪਸੰਜਰ ਗੱਡੀ ਨੰ. 469 ਲਖਨਊ ਤੋਂ ਕਾਸਗੰਜ ਜਾ ਰਹੀ ਸੀ। ਉਧਰ ਇਕ ਪਿੰਡ ਵਾਸੀ ਲਾਲ ਬਹਾਦਰ ਨੇ ਦੱਸਿਆ ਕਿ ਟਰੈਕਟਰ ਟਰਾਲੀ ਵਿਚ ਉਧਮਵੁਰ ਨਵਾਦਾ ਪਿੰਡ ਦੇ ਵਾਸੀ ਸਵਾਰ ਸਨ ਅਤੇ ਇਹ ਸਾਰੇ ਮਜ਼ਦੂਰ ਸਨ। ਇਹ ਲੋਕ ਆਲੂ ਪੁੱਟਣ ਪਿੰਡ ਜਗਦੀਸ਼ਪੁਰ ਜਾ ਰਹੇ ਸਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਵੇਰੇ 9.30 ਵਜੇ ਟਰੈਕਟਰ ਟਰਾਲੀ ਉਤਰੀ ਪੁਰਾ ਦੀ ਫਾਟਕ ਰਹਿਤ ਰੇਲਵੇ ਕਰਾਸਿੰਗ ਪਾਰ ਕਰ ਰਹੀ ਸੀ ਕਿ ਉਦੋਂ ਹੀ ਕਾਸਗੰਜ ਜਾਣ ਵਾਲੀ ਪੈਸੰਜਰ ਗੱਡੀ ਆ ਗਈ ਜਿਸ ਨਾਲ ਇਸਦੀ ਟੱਕਰ ਹੋ ਗਈ।ਜ਼ਿਕਰਯੋਗ ਹੈ ਕਿ ਦੇਸ਼ ਵਿਚ ਅਜਿਹੀਆਂ ਕਈ ਰੇਲਵੇ ਕਰਾਸਿੰਗਾਂ ਹਨ ਜਿਥੇ ਰੇਲਵੇ ਦਾ ਕੋਈ ਵੀ ਮੁਲਾਜ਼ਮ ਤਾਇਨਾਤ ਨਹੀਂ ਹੁੰਦਾ ਜਿਸ ਕਾਰਨ ਇਨ੍ਹਾਂ ਹਾਦਸਿਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਅਨੇਕਾਂ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਹਨ।

ਕਾਨਪੁਰ 'ਚ ਟਰੇਨ 'ਚ ਟਰੈਕਟਰ ਟਰਾਲੀ ਟਕਰਾਈ, 9 ਹਲਾਕ



