Thursday, Sep 09th

Last update10:14:02 PM GMT

You are here:: News Editorial ਹੁਸੈਨ ਵਰਗਿਆਂ ਲਈ ਹਾਰ ਮੰਨਣੀ ਉਚਿਤ ਨਹੀਂ

ਹੁਸੈਨ ਵਰਗਿਆਂ ਲਈ ਹਾਰ ਮੰਨਣੀ ਉਚਿਤ ਨਹੀਂ

E-mail Print PDF

ਮਕਬੂਲ ਫਿਦਾ ਹੁਸੈਨ ਕੁਝ ਦਿਨ ਪਹਿਲਾਂ ਤੱਕ ਭਾਰਤ ਦੇ ਨਾਗਰਿਕ ਸਨ ਪਰ ਹੁਣ ਕਤਰ ਉਹਨਾਂ ਦਾ ਮੁਲਕ ਹੈ

ਉਥੋਂ ਦੀ ਨਾਗਰਿਕਤਾ ਸਵੀਕਾਰ ਕਰਨ ਤੋਂ ਬਾਅਦ ਭਾਰਤੀ ਪਾਸਪੋਰਟ ਵਾਪਸ ਕਰਕੇ ਮਕਬੂਲ ਫਿਦਾ ਹੁਸੈਨ ਨੇ ਇਸ ਦੇਸ਼ ਨਾਲੋਂ ਆਪਣਾ ਰਿਸ਼ਤਾ ਪੂਰੀ ਤਰ੍ਹਾਂ ਖਤਮ ਕਰ ਲਿਆ ਹੈਹੁਸੈਨ ਵਰਗੀ ਸ਼ਖਸੀਅਤ ਦਾ ਹੋਣਾ ਹੀ ਕਿਸੇ ਰਾਸ਼ਟਰ ਦੇ ਲਈ ਮਾਣ ਵਾਲੀ ਗੱਲ ਹੈਇਸ ਕਰਕੇ ਉਹਨਾਂ ਦਾ ਮੁਲਕ ਛੱਡਣਾ ਬਦਕਿਸਮਤੀ ਵਾਲੀ ਗੱਲ ਤਾਂ ਹੈ ਹੀ, ਇਹ ਵੀ ਕਿ ਉਹਨਾਂ ਨੂੰ ਇਹ ਫੈਸਲਾ 95 ਦੀ ਉਮਰ ਵਿਚ ਲੈਣਾ ਪਿਆ ਹੈ, ਜਦੋਂ ਆਦਮੀ ਆਪਣੀ ਮਿੱਟੀ ਨਾਲ ਚਿੰਬੜਿਆ ਰਹਿਣਾ ਚਾਹੁੰਦਾ ਹੈਹੁਸੈਨ ਦੀ ਸਾਲਾਂ ਪੁਰਾਣੀ ਪੇਂਟਿੰਗਸ ਦੇ ਖਿਲਾਫ ਅਚਾਨਕ ਜਿਹੋ ਜਿਹਾ ਮਾਹੌਲ ਬਣਿਆ, ਕੱਟੜਵਾਦ ਦੇ ਕੁਝ ਲੋਕ ਉਹਨਾਂ ਦੇ ਖਿਲਾਫ ਅਚਾਨਕ ਇਹੋ ਜਿਹਾ ਮਾਹੌਲ ਬਣਾ ਚੁੱਕੇ ਸਨ ਕਿ ਉਹ ਅੱਕ ਗਏ ਸਨਉਹਨਾਂ ਦੇ ਖਿਲਾਫ ਅਦਾਲਤਾਂ ਵਿਚ ਮੁਕੱਦਮੇ ਹੋ ਗਏ, ਉਹਨਾਂ ਦੀ ਗੈਰ ਮੌਜੂਦਗੀ ਵਿਚ ਉਹਨਾਂ ਦੀਆਂ ਪੇਂਟਿੰਗਸ ਨੂੰ ਨੁਕਸਾਨ ਪਹੁੰਚਾਇਆ ਗਿਆਨਤੀਜੇ ਵਜੋਂ ਉਹਨਾਂ ਨੂੰ ਥਾਣੇ ਤੱਕ ਜਾਣਾ ਪਿਆਪਰ ਇਹਨਾਂ ਸਭ ਦੇ ਲਈ ਹੁਸੈਨ ਵੀ ਕੋਈ ਘੱਟ ਜ਼ਿੰਮੇਵਾਰ ਨਹੀਂ ਸੀਵਿਵਾਦਾਂ ਨੂੰ ਸੱਦਾ ਦੇਣ ਵਿਚ ਤਾਂ ਜਿਵੇਂ ਉਹਨਾਂ ਨੂੰ ਆਨੰਦ ਆਉਂਦਾ ਸੀ, ਚਾਹੇ ਉਹ ਨੰਗੇ ਪੈਰ ਚੱਲਣ ਦੀ ਸਨਕ ਹੋਵੇ ਜਾਂ ਬਹੁਗਿਣਤੀ ਦੀ ਸ਼ਰਧਾ 'ਤੇ ਕਥਿਤ ਹਮਲੇ ਦੇ ਦੋਸ਼ਾਂ ਤੇ ਉਹਨਾਂ ਦੀ ਲਗਾਤਾਰ ਚੁੱਪ ਹੋਵੇਵੱਡੇ ਤੋਂ ਵੱਡਾ ਅਪਰਾਧੀ ਵੀ ਆਪਣੀ ਸਫਾਈ ਵਿਚ ਕੁਝ ਕਹਿੰਦਾ ਹੈਪਰ ਸਾਡੇ ਸਮੇਂ ਦੇ ਇਸ ਵਿਲੱਖਣ ਚਿੱਤਰਕਾਰ ਨੇ ਆਪਣੇ 'ਤੇ ਲੱਗੇ ਦੋਸ਼ਾਂ 'ਤੇ ਅਜਿਹੀ ਚੁੱਪ ਧਾਰੀ ਕਿ ਉਸ ਤੋਂ ਸ਼ੰਕਾ ਪੈਦਾ ਹੋਣ ਲੱਗ ਪਿਆ ਸੀਹੁਸੈਨ ਨੇ ਜੋ 'ਅਪਰਾਧ' ਕੀਤਾ ਸੀ, ਉਹ ਰਚਨਾਤਮਕਤਾ ਦੇ ਖੇਤਰ ਵਿਚ ਅਨੇਕਾਂ ਲੋਕ ਕਰਦੇ ਹਨ ਪਰ ਸ਼ਾਇਦ ਹੀ ਕਿਸੇ ਦਾ ਆਚਰਣ ਹੁਸੈਨ ਵਰਗਾ ਰਿਹਾ ਹੋਵੇਗਾਬਲਕਿ ਸੰਘ ਪਰਿਵਾਰ ਨੇ ਜਦੋਂ ਉਹਨਾਂ ਦੇ ਖਿਲਾਫ ਮੁਹਿੰਮ ਛੇੜੀ ਤਾਂ ਉਹਨਾਂ ਨੇ ਖੁਦ ਆਪਣੀਆਂ ਵਿਵਾਦਗ੍ਰਸਤ ਪੇਂਟਿੰਗਸ ਨੂੰ ਇਹ ਕਹਿੰਦੇ ਹੋਏ ਅੱਗ ਦੇ ਹਵਾਲੇ ਕਰ ਦਿੱਤਾ ਕਿ ਇੰਨੀ ਵੱਡੀ ਉਮਰ ਪੂਰੀ ਹੋ ਚੁੱਕੀ ਹੈਪਿਛਲੇ ਕਾਫੀ ਸਮੇਂ ਤੋਂ ਕੇਂਦਰ ਸਰਕਾਰ ਹੁਸੈਨ ਨੂੰ ਲੰਡਨ ਤੋਂ ਵਾਪਸ ਪਰਤਣ ਲਈ ਕਹਿ ਰਹੀ ਸੀ, ਉਹਨਾਂ ਨੂੰ ਪੂਰੀ ਸੁਰੱਖਿਆ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ ਗਿਆ ਸੀ, ਭਾਰਤ ਦੀ ਸੁਪਰੀਮ ਕੋਰਟ ਨੇ ਕਹਿ ਦਿੱਤਾ ਸੀ ਕਿ ਉਹਨਾਂ ਦੇ ਖਿਲਾਫ ਕੋਈ ਮਾਮਲਾ ਨਹੀਂ ਬਣਦਾ, ਇਸ ਦੇ ਬਾਵਜੂਦ ਹੁਸੈਨ ਨੇ ਭਾਰਤ ਵਾਪਸ ਪਰਤਣਾ ਉਚਿਤ ਨਾ ਸਮਝਿਆਅਜਿਹਾ ਕਿਉਂ? ਬੇਸ਼ੱਕ ਸ਼ਰਧਾ ਅਤੇ ਧਰਮ ਦੇ ਨਾਂ ਉਤੇ ਪੇਂਟਿੰਗਸ ਨੂੰ ਨਿਸ਼ਾਨਾ ਬਣਾਉਣ ਬਾਰੇ ਸੰਘ ਪਰਿਵਾਰ ਨੂੰ ਕੋਈ ਸਮਰਥਨ ਹਾਸਲ ਨਹੀਂ ਹੋਇਆ, ਪਰ ਕੱਟੜਪੰਥੀ ਤਾਕਤਾਂ ਆਖਿਰ ਕਿੱਥੇ ਨਹੀਂ ਹਨ? ਉਹਨਾਂ ਦਾ ਮੁਕਾਬਲਾ ਕਰਨਾ ਚਾਹੀਦਾ ਹੈ ਜਾਂ ਉਹਨਾਂ ਦੇ ਡਰ ਕਾਰਨ ਮੁਲਕ ਛੱਡ ਕੇ ਭੱਜ ਜਾਣਾ ਚਾਹੀਦਾ ਹੈ? ਫਿਰ ਕਤਰ ਵਰਗੇ ਮੁਲਕ ਦੀ ਨਾਗਰਿਕਤਾ ਹਾਸਲ ਕਰਕੇ ਹੁਸੈਨ ਨੇ ਆਪਣਾ ਕੋਈ ਮਜ਼ਬੂਤ ਧਰਮ ਨਿਰਪੱਖ ਅਕਸ ਨਹੀਂ ਬਣਾਇਆ ਹੈ, ਬਲਕਿ ਉਹਨਾਂ ਨੇ ਆਪਣੇ ਦੁਆਲੇ ਸ਼ੰਕੇ ਹੋਰ ਵਧਾ ਲਏ ਹਨ, ਜੋ ਉਹਨਾਂ ਦੀ ਚੁੱਪ ਤੋਂ ਪੈਦਾ ਹੋਏ ਸਨਇਕੱਲੇ ਹੁਸੈਨ ਨਹੀਂ ਬਲਕਿ ਸਲਮਾਨ ਰਸ਼ਦੀ, ਤਸਲੀਮਾ ਨਸਰੀਨ ਵਰਗੇ ਵੀ ਨਫਰਤ ਅਤੇ ਹਿੰਸਾ ਦਾ ਸ਼ਿਕਾਰ ਹੋਏ ਹਨ ਪਰ ਕੀ ਉਹਨਾਂ ਨੇ ਇਸ ਸਮੱਸਿਆ ਕਾਰਨ ਹਾਰ ਮੰਨੀ ਹੈ? ਜਿਵੇਂ ਹੁਸੈਨ ਮੰਨ ਰਹੇ ਹਨ

-

ਜਗਜੀਤ ਸਿੰਘ ਦਰਦੀ

ਭ੍ਰਿਸ਼ਟਾਚਾਰ 'ਚ ਬੁਰੀ ਤਰ੍ਹਾਂ ਧੱਸ ਚੁੱਕਾ ਹੈ ਭਾਰਤ

ਦੇਸ਼ ਵਿਚ ਭ੍ਰਿਸ਼ਟਾਚਾਰ ਸਾਰੇ ਹੱਦ ਬੰਨ੍ਹੇ ਟੱਪ ਗਿਆ ਹੈ

ਭ੍ਰਿਸ਼ਟਾਚਾਰ ਦਾ ਕੈਂਸਰ ਅਜਿਹਾ ਵਿਕਰਾਲ ਰੂਪ ਧਾਰਦਾ ਜਾ ਰਿਹਾ ਹੈ ਕਿ ਇਸਦਾ ਕੋਈ ਵੀ ਇਲਾਜ ਨਜ਼ਰ ਨਹੀਂ ਆ ਰਿਹਾਪੈਸਾ ਬਣਾਉਣ ਦੀ ਦੌੜ ਨੇ ਭ੍ਰਿਸ਼ਟਾਚਾਰੀਆਂ ਨੂੰ ਐਨੇ ਨਿਰਮੋਹੇ ਤੇ ਮਾਨਵ ਦੋਖੀ ਬਣਾ ਦਿੱਤਾ ਹੈ ਕਿ ਉਹ ਖਾਦਾਂ ਤੋਂ ਇਲਾਵਾ ਹੋਰ ਹਾਨੀਕਾਰਕ ਵਸਤੂਆਂ ਪਾ ਕੇ ਸਿੰਥੈਟਿਕ ਦੁੱਧ ਤੇ ਨਕਲੀ ਖੋਇਆ ਬਣਾ ਰਹੇ ਹਨ, ਜਾਨਵਰਾਂ ਦੀ ਚਰਬੀ ਪਾ ਕੇ ਘਿਓ ਬਣਾ ਰਹੇ ਹਨ, ਜਾਨਵਰਾਂ ਦਾ ਖੂਨ ਮਿਲਾ ਕੇ ਮਨੁੱਖੀ ਖੂਨ ਤੇ ਚੂਨਾ (ਕਲੀ) ਆਦਿ ਮਿਲਾ ਕੇ ਨਕਲੀ ਦਵਾਈਆਂ ਤਿਆਰ ਕਰ ਰਹੇ ਹਨਅਜਿਹਾ ਕਰਕੇ ਇਹ ਲੋਕ ਜਿੱਥੇ ਮਨੁੱਖੀ ਜੀਵਨ ਦਾ ਘਾਣ ਕਰਨ 'ਤੇ ਤੁਲੇ ਹੋੲੈ ਹਨ, ਉਥੇ ਦੇਸ਼ ਦੇ ਲੋਕਾਂ ਨਾਲ ਵੱਡੀ ਅੰਦਰੂਨੀ ਦੁਸ਼ਮਣੀ ਕਮਾ ਰਹੇ ਹਨਇਹ ਆਮ ਲੋਕਾਂ ਨਾਲ ਆਮ ਲੋਕਾਂ ਦਾ ਖਿਲਵਾੜ ਕਰਨ ਦਾ ਭ੍ਰਿਸ਼ਟਾਚਾਰੀ ਰੂਪ ਹੈ

ਭ੍ਰਿਸ਼ਟਾਚਾਰ ਦਾ ਦੂਜਾ ਰੂਪ ਸਰਕਾਰੀ ਵਿਭਾਗਾਂ ਤੇ ਸਿਆਸੀ ਖੇਤਰ ਪੇਸ਼ ਕਰਦਾ ਹੈ, ਜਿੱਥੇ ਪੈਸੇ ਦਿੱਤੇ ਤੋਂ ਬਿਨਾਂ ਕੋਈ ਵੀ ਕੰਮ ਨਹੀਂ ਹੋ ਸਕਦਾ

ਜਲ ਸੈਨਾ ਦੇ ਸਾਬਕਾ ਮੁਖੀ ਅਤੇ ਟ੍ਰਾਂਸਪੇਰੈਂਸੀ ਇੰਡੀਆ ਦੇ ਚੇਅਰਮੈਨ ਐਡਮਿਰਲ ਆਰ. ਐਚ. ਤਹਿਲਿਆਨੀ ਅਨੁਸਾਰ ਪਿਛਲੇ ਵਰ੍ਹਿਆਂ ਨਾਲੋਂ ਦੇਸ਼ ਵਿਚ ਭ੍ਰਿਸ਼ਟਾਚਾਰ ਕਈ ਗੁਣਾਂ ਵਧਿਆ ਹੈ

2007

ਵਿਚ ਭ੍ਰਿਸ਼ਟਾਚਾਰੀ ਦੇਸ਼ਾਂ ਦੀ ਸੂਚੀ ਵਿਚ ਭਾਰਤ ਦਾ ਸਥਾਨ 72ਵਾਂ ਸੀ ਜੋ 2008 ਵਿਚ 84ਵੇਂ ਸਥਾਨ 'ਤੇ ਪਹੁੰਚ ਗਿਆ ਹੈਰਿਪੋਰਟ ਅਨੁਸਾਰ ਪੁਲਿਸ ਵਿਚ ਸਭ ਤੋਂ ਜ਼ਿਆਦਾ ਭ੍ਰਿਸ਼ਟਾਚਾਰ ਹੈ ਤੇ ਇਸ ਤੋਂ ਬਾਅਦ ਸਿਆਸਤਦਾਨਾਂ ਦਾ ਨੰਬਰ ਆਉਂਦਾ ਹੈਇਕ ਅਨੁਮਾਨ ਅਨੁਸਾਰ ਭਾਰਤ ਵਿਚ 21068 ਕਰੋੜ ਰੁਪਏ ਦੀ ਰਿਸ਼ਵਤ ਦਾ ਲੈਣ-ਦੇਣ ਹਰ ਵਰ੍ਹੇ ਹੁੰਦਾ ਹੈ

ਦੇਸ਼ ਵਿਚ ਭ੍ਰਿਸ਼ਟਾਚਾਰ ਕਿੰਨੀ ਤੇਜ਼ੀ ਨਾਲ ਵੱਧ ਰਿਹਾ ਹੈ ਕਿ ਇਸਦਾ ਅੰਦਾਜ਼ਾ ਇਹ ਦੇਖ ਕੇ ਲਾਇਆ ਜਾ ਸਕਦਾ ਹੈ ਕਿ ਆਲ ਇੰਡੀਆ ਮੈਡੀਕਲ ਕੌਂਸਲ, ਆਲ ਇੰਡੀਆ ਡੈਂਟਲ ਕੌਂਸਲ ਅਤੇ ਆਲ ਇੰਡੀਆ ਟੈਕਨੀਕਲ ਐਜੂਕੇਸ਼ਨ ਦੇ ਕਈ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਮੋਟੀਆਂ ਰਕਮਾਂ ਰਿਸ਼ਵਤ ਵਜੋਂ ਲੈ ਕੇ ਅਨੇਕਾਂ ਅਜਿਹੇ ਕਾਲਜਾਂ ਨੂੰ ਮਾਨਤਾ ਦੇ ਦਿੱਤੀ, ਜਿਹਨਾਂ ਨੇ ਨਿਰਧਾਰਿਤ ਸ਼ਰਤਾਂ ਵੀ ਪੂਰੀਆਂ ਨਹੀਂ ਕੀਤੀਆਂ ਸਨ

ਕਰੋੜਾਂ ਰੁਪਏ ਰਿਸ਼ਵਤ ਲੈਣ ਵਾਲੇ ਕਈ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਬਰਖਾਸਤ ਵੀ ਕਰ ਦਿੱਤਾ ਗਿਆ ਹੈ

ਪਿਛਲੇ ਦਿਨੀਂ ਕੇਂਦਰੀ ਚੌਕਸੀ ਵਿਭਾਗ ਨੇ 22 ਭ੍ਰਿਸ਼ਟਾਚਾਰ ਦੇ ਦੋਸ਼ੀ ਸਰਕਾਰੀ ਅਧਿਕਾਰੀਆਂ ਵਿਰੁੱਧ ਮੁਕੱਦਮੇ ਚਲਾਉਣ ਦੀ ਮਨਜ਼ੂਰੀ ਦਿੱਤੀ ਹੈ, ਜਿਸ ਵਿਚ ਪੁਲਿਸ, ਰੇਲਵੇ ਅਤੇ ਕਰ ਵਿਭਾਗ ਦੇ ਕਰਮਚਾਰੀ ਸ਼ਾਮਲ ਹਨ

ਕੇਂਦਰੀ ਚੌਕਸੀ ਵਿਭਾਗ ਨੇ 123 ਭ੍ਰਿਸ਼ਟ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਨਾਂ ਆਪਣੀ ਵੈਬਸਾਈਟ ਤੇ ਪਾਏ ਹਨ ਜੋ 22 ਵਿਭਾਗਾਂ, ਮੰਤਰਾਲਿਆਂ ਅਤੇ ਸਰਵਜਨਕ ਅਦਾਰਿਆਂ ਨਾਲ ਸਬੰਧਤ ਹਨ ਅਤੇ 101 ਅਧਿਕਾਰੀਆਂ ਖਿਲਾਫ ਕੇਂਦਰੀ ਜਾਂਚ ਵਿਭਾਗ ਵੱਲੋਂ ਕੇਸ ਚਲਾਉਣ ਦੀ ਸਿਫਾਰਿਸ਼ ਕਰ ਦਿੱਤੀ ਗਈ ਹੈ

ਇਹ ਗੱਲ ਹਰੇਕ ਆਮ ਆਦਮੀ ਦੇ ਮੂੰਹ 'ਤੇ ਹੈ ਕਿ ਸਭ ਤੋਂ ਜ਼ਿਆਦਾ ਭ੍ਰਿਸ਼ਟਾਚਾਰ ਸਿਆਸੀ ਲੋਕ ਕਰਦੇ ਹਨ

ਹੁਣ ਰਿਸ਼ਵਤ ਲੱਖਾਂ ਵਿਚ ਨਹੀਂ ਕਰੋੜਾਂ ਵਿਚ ਲਈ ਜਾਂਦੀ ਹੈਨੌਕਰਸ਼ਾਹੀ ਭ੍ਰਿਸ਼ਟਾਚਾਰ ਤੋਂ ਕਿਵੇਂ ਬਚ ਸਕਦੀ ਹੈ, ਜਦ ਸਰਕਾਰ ਚਲਾਉਣ ਵਾਲੇ ਸਿਆਸੀ ਲੋਕ ਖੁਦ ਭ੍ਰਿਸ਼ਟਾਚਾਰ ਦੀ ਦਲਦਲ ਵਿਚ ਖੁੱਭੇ ਹੋਏ ਹਨਚੋਣਾਂ ਸਮੇਂ ਵੱਡੇ ਪੱਧਰ ਤੇ ਕਾਲੇ ਧਨ ਦੀ ਵਰਤੋਂ ਗੰਭੀਰ ਚਿੰਤਾ ਦਾ ਵਿਸ਼ਾ ਹੈਪਿਛਲੇ ਸਮਿਆਂ ਵਿਚ ਚੋਣ ਅਧਿਕਾਰੀਆਂ ਨੇ ਕਰਨਾਟਕ, ਤਾਮਿਲਨਾਡੂ, ਹਿਮਾਚਲ ਪ੍ਰਦੇਸ਼, ਰਾਜਸਥਾਨ ਅਤੇ ਦਿੱਲੀ ਦੀਆਂ ਚੋਣਾਂ ਦੌਰਾਨ 60 ਕਰੋੜ ਕਾਲਾ ਧਨ ਜ਼ਬਤ ਕੀਤਾਇਹ ਗੱਲ ਲੁਕੀ ਹੋਈ ਨਹੀਂ ਕਿ ਵੱਡੀਆਂ ਰਕਮਾਂ ਦੇ ਕੇ ਵੋਟਾਂ ਖਰੀਦੀਆਂ ਜਾਂਦੀਆਂ ਹਨ, ਪਰ ਅਫਸੋਸ ਅਜਿਹੇ ਦੋਸ਼ਾਂ ਨੂੰ ਅਦਾਲਤਾਂ ਵਿਚ ਸਾਬਤ ਕਰਨਾ ਮੁਸ਼ਕਿਲ ਹੁੰਦਾ ਹੈਚੋਣਾਂ ਸਮੇ ਐਨੀ ਵੱਡੀ ਰਕਮ ਦਾ ਫੜਿਆ ਜਾਣਾ ਇਹ ਸਾਬਤ ਕਰਦਾ ਹੈ ਕਿ ਚੋਣਾਂ ਸਮੇਂ ਬੇਹੱਦ ਪੈਸਾ ਖਰਚ ਕੀਤਾ ਜਾਂਦਾ ਹੈ ਤੇ ਇਸ ਤਰ੍ਹਾਂ ਖਰਚ ਕੀਤਾ ਗਿਆ ਪੈਸਾ ਭ੍ਰਿਸ਼ਟਾਚਾਰ ਨੂੰ ਹੀ ਬੜਾਵਾ ਦਿੰਦਾ ਹੈਸਿਆਸਤਦਾਨਾਂ ਤੇ ਅਫਸਰਸ਼ਾਹੀ ਦੇ ਵਿਦੇਸ਼ੀ ਬੈਂਕਾਂ ਵਿਚ ਜਮ੍ਹਾ ਧਨ ਨੂੰ ਵਾਪਸ ਲਿਆਉਣ ਦੇ ਸਾਰੇ ਯਤਨ ਅੱਧੇ-ਅਧੂਰੇ
ਹੀ ਹਨ

ਪਿਛਲੇ ਦਿਨੀਂ ਸਵਿੱਸ ਬੈਂਕ ਦੇ ਡਾਇਰੈਕਟਰ ਨੇ ਕਾਲੇ ਧਨ ਦੀ ਜਮ੍ਹਾ ਰਾਸ਼ੀ ਦਾ ਖੁਲਾਸਾ ਕਰਦੇ ਹੋਏ ਕਿਹਾ ਸੀ ਕਿ ਭਾਰਤ ਦਾ 108 ਲੱਖ ਕਰੋੜ ਰੁਪਿਆ ਸਵਿੱਸ ਬੈਂਕਾਂ ਵਿਚ ਜਮ੍ਹਾ ਹੈ

ਜੇਕਰ ਇਹ ਸੱਚ ਹੈ ਤਾਂ ਇਹ ਰਕਮ ਐਨੀ ਜ਼ਿਆਦਾ ਹੈ ਕਿ ਇਸ ਰਾਸ਼ੀ ਨਾਲ 30 ਸਾਲ ਤੱਕ ਬਿਨਾਂ ਟੈਕਸ ਲਗਾਏ ਦੇਸ਼ ਦਾ ਬਜਟ ਚਲਾਇਆ ਜਾ ਸਕਦਾ ਹੈਐਨੀ ਰਕਮ ਨਾਲ ਦੇਸ਼ ਦੇ ਹਰੇਕ ਵਿਅਕਤੀ ਨੂੰ ਕੰਮ ਮਿਲ ਸਕਦਾ ਹੈ, ਦੇਸ਼ ਦੇ ਸਾਰੇ ਲੋਕਾਂ ਨੂੰ ਮੁਫ਼ਤ ਸਿੱਖਿਆ ਦਿੱਤੀ ਜਾ ਸਕਦੀ ਹੈਸੋਚੋ, ਸਾਡੇ ਦੇਸ਼ ਦੇ ਸਿਆਸਤਦਾਨਾਂ ਨੇ ਕਿਵੇਂ ਲੋਕਾਂ ਦੇ ਖੂਨ-ਪਸੀਨੇ ਦੀ ਕਮਾਈ ਨੂੰ ਬੰਦੀ ਬਣਾ ਕੇ ਰੱਖਿਆ ਹੋਇਆ ਹੈਪਰ ਅਜੇ ਵੀ ਇਹ ਸ਼ੰਕਾ ਹੈ ਕਿ ਇਹ ਧਨ ਇਸ ਤੋਂ ਕਈ ਗੁਣਾਂ ਜ਼ਿਆਦਾ ਹੈਭਾਰਤ ਦਾ ਇਹ ਧਨ ਹਰ ਹਾਲਤ ਵਿਚ ਵਾਪਸ ਲਿਆਉਣ ਦੇ ਉਪਰਾਲੇ ਕੀਤੇ ਜਾਣੇ ਚਾਹੀਦੇ ਹਨਇਹ ਧਨ ਸਵਿਸ ਬੈਂਕ ਤੋਂ ਇਲਾਵਾ ਸੈਂਟਕਿਟਸ ਕੈਨਾਰੀ ਦੀਪ ਸਮੂਹ ਅਤੇ ਜਰਮਨ ਵਿਚ ਵੀ ਜਮ੍ਹਾ ਹੈ

ਅਮਰੀਕਾ ਦੇ ਦਬਾਅ ਹੇਠ ਜ਼ਿਆਦਾਤਰ ਦੇਸ਼ ਇਸ ਕਾਲੇ ਧਨ ਦਾ ਵੇਰਵਾ ਦੇਣ ਲਈ ਤਿਆਰ ਹੋ ਗਏ ਹਨ

ਇਸ ਧਨ ਨੂੰ ਵਾਪਸ ਲਿਆਉਣ ਲਈ ਭਾਰਤ ਨੂੰ ਇਕ ਸਮਝੌਤੇ 'ਤੇ ਦਸਤਖਤ ਕਰਨੇ ਪੈਣਗੇਅੱਜ ਤੋਂ ਕੁਝ ਸਮਾਂ ਪਹਿਲਾਂ ਜਰਮਨ ਦੀ ਸਰਕਾਰ ਨੇ ਆਪਣੇ ਐਲ. ਟੀ. ਜੀ. ਬੈਂਕਾਂ ਦੇ ਖਾਤੇਦਾਰਾਂ ਦੀ ਸੂਚੀ ਪ੍ਰਾਪਤ ਕਰ ਲਈ ਸੀ, ਪਰ ਭਾਰਤ ਸਰਕਾਰ ਨੇ ਜਰਮਨ ਸਰਕਾਰ ਨੂੰ ਕੋਈ ਸਮਝੌਤੇ ਦੀ ਪੁਸ਼ਟੀ ਨਾ ਕੀਤੀ ਹੋਣ ਕਾਰਨ ਇਹ ਪੁੱਛਣ ਦਾ ਹੱਕ ਹਾਸਲ ਨਹੀਂ ਹੋਇਆ ਕਿ ਭਾਰਤ ਦੇ ਕਿੰਨੇ ਲੋਕ ਇਸ ਬੈਂਕ ਦੇ ਖਾਤੇਦਾਰ ਹਨਕੇਂਦਰੀ ਚੌਕਸੀ ਵਿਭਾਗ ਨੇ ਭਾਰਤ ਸਰਕਾਰ ਨੂੰ ਇਹ ਕਿਹਾ ਹੈ ਕਿ ਉਸਨੂੰ ਸਮਝੌਤੇ ਦੀ ਪੁਸ਼ਟੀ ਕਰ ਦੇਣੀ ਚਾਹੀਦੀ ਹੈਤਹਿਲਿਆਨੀ ਅਨੁਸਾਰ ਵਿਦੇਸ਼ੀ ਬੈਂਕਾਂ ਵਿਚ ਜਮ੍ਹਾ ਕਾਲਾ ਧਨ, ਜ਼ਿਆਦਾਤਰ ਸ਼ਕਤੀਸ਼ਾਲੀ ਸਿਆਸਤਦਾਨਾਂ, ਅਫਸਰਾਂ, ਉਦਯੋਗਪਤੀਆਂ ਅਤੇ ਸ਼ੇਅਰ ਦਲਾਲਾਂ ਦਾ ਹੈ, ਇਸ ਲਈ ਸਰਕਾਰ ਇਸ ਮਾਮਲੇ ਵਿਚ ਕਾਰਵਾਈ ਕਰਨ ਤੋਂ ਪਾਸਾ ਵੱਟਦੀ ਹੈਭਾਵੇਂ ਵਿੱਤ ਮੰਤਰੀ ਨੇ ਕਿਹਾ ਹੈ ਕਿ ਇਸ ਮਾਮਲੇ ਬਾਰੇ ਸਵਿਟਜ਼ਰਲੈਂਡ ਦੇ ਬੈਂਕਾਂ ਨਾਲ ਗੱਲਬਾਤ ਕੀਤੀ ਜਾਵੇਗੀਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਗੱਲਬਾਤ ਦੇ ਸਕਾਰਾਤਮਕ ਨਤੀਜੇ ਨਿਕਲਣਗੇ

ਹਾਂ, ਇਕ ਗੱਲ ਪੱਕੀ ਧਿਆਨ ਵਿਚ ਰੱਖਣੀ ਚਾਹੀਦੀ ਹੈ ਕਿ ਭ੍ਰਿਸ਼ਟਾਚਾਰ ਵਿਰੁੱਧ ਲੜਾਈ ਇਕੱਲੀ ਸਰਕਾਰ ਨਹੀਂ ਜਿੱਤ ਸਕਦੀ

ਇਸ ਵਿਚ ਦੇਸ਼ ਦੇ ਹਰ ਨਾਗਰਿਕ ਅਤੇ ਸਾਰੀਆਂ ਚੌਕਸੀ ਏਜੰਸੀਆਂ ਮਹੱਤਵਪੂਰਨ ਭੂਮਿਕਾ ਨਿਭਾਅ ਸਕਦੀਆਂ ਹਨਸੂਚਨਾ ਦਾ ਅਧਿਕਾਰ, ਸਮਾਜਿਕ ਲੇਖਾ ਪ੍ਰੇਖਣ, ਪ੍ਰੈਸ, ਮੀਡੀਆ, ਰੇਡੀਓ ਅਤੇ ਟੈਲੀਵਿਜ਼ਨ ਵਰਗੇ ਸਮਾਚਾਰ ਮਾਧਿਅਮ ਜੋ ਜਾਗਰੂਕਤਾ ਦੇ ਵੱਡੇ ਹਥਿਆਰ ਹਨ, ਵੀ ਭ੍ਰਿਸ਼ਟਾਚਾਰ ਨੂੰ ਕਾਬੂ ਕਰਨ ਵਿਚ ਵੱਡਾ ਯੋਗਦਾਨ ਪਾ ਸਕਦੇ ਹਨਸਾਰਿਆਂ ਦਾ ਸਮੂਹਿਕ ਹੰਭਲਾ ਹੀ ਭ੍ਰਿਸ਼ਟਾਚਾਰ ਨੂੰ ਬੰਨ੍ਹ ਲਾ ਸਕਦਾ ਹੈ

ਅਮਰਜੀਤ ਬੱਬਰੀ

ਪੰਜ ਪੁੱਤਰਾਂ ਦੀ ਮਾਂ ਦਾ ਹਾਲ!ਇਹ ਕਿਤਾਬ ਰਾਮ ਦੀ ਹੈ

ਇਹ ਹੀ ਕਿਤਾਬ ਰਾਮ ਦੀ ਹੈ

ਇਹ ਕਿਤਾਬ ਹੀ ਰਾਮ ਦੀ ਹੈ

ਇਹ ਕਿਤਾਬ ਰਾਮ ਦੀ ਹੀ ਹੈ

ਇਹ ਚਾਰ ਵਾਕ, ਢੁੱਡੀਕੇ ਵਾਲੇ ਮਾਸਟਰ ਗੁਰਮੀਤ ਸਿੰਘ ਨੇ ਸਾਡਾ ਗਿਆਨ-ਪੱਧਰ ਪਰਖਣ ਲਈ ਬਲੈਕ ਬੋਰਡ ਉਤੇ ਲਿਖੇ ਸਨ

ਜਿਹਨਾਂ ਤੋਂ ਸਾਨੂੰ ਸੱਤਾਂ ਸਾਲਾਂ ਤੋਂ ਪੰਜਾਬੀ ਪੜ੍ਹਦਿਆਂ ਨੂੰ ਪਹਿਲੀ ਵਾਰੀ ਪਤਾ ਲੱਗਾ ਸੀ ਕਿ ਕਿਸੇ ਭਾਸ਼ਾ ਵਿਚ ਵਿਆਕਰਣ ਦਾ ਕੀ ਮਹੱਤਵ ਹੁੰਦਾ ਹੈਛੇਵੀਂ ਜਮਾਤ ਵਿਚ ਲੱਗੀ ਵਿਆਕਰਣ ਦੀ ਪੁਸਤਿਕਾ ਨੂੰ ਅਸੀਂ ਅਣਜਾਣਪੁਣੇ 'ਚ 'ਵਿਆਹ-ਕਰਣ' ਹੀ ਬੋਲੀ ਗਏਸੱਤਵੀਂ ਵਿਚ ਚੜ੍ਹ ਕੇ ਵੀ ਅਸੀਂ ਪੰਜਾਬੀ ਵਿਆਕਰਣ ਦੀ ਕਿਤਾਬ ਨੂੰ ਉਸ ਵੇਲੇ ਤੱਕ 'ਐਵੇਂ ਵਾਧੂ' ਹੀ ਸਮਝਦੇ ਰਹੇ, ਜਦ ਤੱਕ ਮਾਸਟਰ ਗੁਰਮੀਤ ਸਿੰਘ ਜੀ ਸਾਡੇ ਸਕੂਲ ਨਹੀਂ ਸੀ ਆ ਗਏਧੁਰ ਅੰਦਰੋਂ ਰੂਹ ਨਾਲ ਪੜ੍ਹਾਈ ਕਰਾਉਣ ਵਾਲਾ ਇਹ ਸ਼ੁੱਧ ਮਲਵਈ ਅਧਿਆਪਕ, ਸਾਨੂੰ ਦੁਆਬੀਆਂ ਨੂੰ ਕਿਵੇਂ ਨਸੀਬ ਹੋ ਗਿਆ?

ਇਸ ਸਵਾਲ ਦਾ ਜਵਾਬ ਇਉਂ ਹੈ ਕਿ ਸੰਨ 69-70 ਵਿਚ ਪੰਜਾਬ ਦੀ ਅਕਾਲੀ ਸਰਕਾਰ ਦੇ ਵਿੱਦਿਆ ਮੰਤਰੀ ਸ. ਕਰਤਾਰ ਸਿੰਘ ਵੈਦ ਨੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ 'ਅਕਲ ਦੇਣ' ਦੀ ਸਕੀਮ ਬਣਾਈ ਸੀ

ਜਿਸ ਦੇ ਤਹਿਤ ਉਨ੍ਹਾਂ ਨੂੰ ਆਪਣੇ ਘਰਾਂ ਤੋਂ ਵੀਹ-ਵੀਹ ਮੀਲ ਦੂਰ ਸਕੂਲਾਂ ਵਿਚ ਭੇਜ ਦਿੱਤਾ ਗਿਆਤਾਂ ਕਿ ਉਹ ਆਪਣੇ ਘਰੇਲੂ ਕੰਮਾਂ ਵਿਚ ਉਲਝੇ ਰਹਿਣ ਦੀ ਥਾਂ, ਵਿਦਿਆਰਥੀਆਂ ਨੂੰ ਪੂਰੀ ਤਵੱਜੋਂ ਨਾਲ ਪੜ੍ਹਾਈ ਕਰਵਾਉਣਵੈਦ ਸਾਹਿਬ ਵੱਲੋਂ ਅਧਿਆਪਕਾਂ ਨੂੰ ਦਿੱਤੀ ਗਈ 'ਦਵਾਈ' ਅਧਿਆਪਕਾਂ ਨੂੰ ਤਾਂ ਕੀ ਰਾਸ ਆਉਣੀ ਸੀ! ਉਹ ਸਗੋਂ ਥੋੜ੍ਹੇ ਅਰਸੇ ਬਾਅਦ ਅਕਾਲੀ ਸਰਕਾਰ ਨੂੰ ਵੀ 'ਰਿਐਕਸ਼ਨ' ਕਰ ਗਈਪਰ ਸਾਨੂੰ ਪੱਛੜੇ ਇਲਾਕੇ ਦੇ ਵਿਦਿਆਰਥੀਆਂ ਨੂੰ ਉਹ ਦਵਾਈ ਬਹੁਤ ਮਾਫ਼ਕ ਬੈਠੀ, ਕਿਉਂਕਿ ਥੋਕ ਦੇ ਭਾਅ ਹੋਈ ਮਾਸਟਰਾਂ ਦੀ ਚੱਕ-ਥੱਲ ਵਿਚ ਸਾਡੇ ਸਕੂਲੇ, ਢੁੱਡੀਕੇ ਵਾਲੇ ਸ. ਗੁਰਮੀਤ ਸਿੰਘ ਅਤੇ ਰੱਕੜਾਂ ਢਾਹਾਂ (ਉਦੋਂ ਜ਼ਿਲ੍ਹਾ ਹੁਸ਼ਿਆਰਪੁਰ) ਵਾਲੇ ਹੈਡ ਮਾਸਟਰ ਸ. ਕੇਵਲ ਸਿੰਘ ਵਰਗੇ ਮਿਹਨਤੀ ਟੀਚਰ ਆ ਗਏਸਾਡੇ ਇਲਾਕੇ ਦੀ ਪੇਂਡੂ ਬੋਲੀ ਦੇ ਕਈ ਲਫਜ਼ਾਂ ਤੋਂ ਨਾਵਾਕਫ ਢੁੱਡੀਕੇ ਵਾਲਾ ਅਧਿਆਪਕ, ਜਾਡਲੇ ਦੇ ਬੱਸ ਅੱਡਿਉਂ ਉਤਰ ਕੇ ਪੈਦਲ ਚੱਲਦਾ ਹੋਇਆ ਸਾਡੇ ਸਕੂਲ ਕਿਵੇਂ ਪਹੁੰਚਿਆ? ਇਹ ਦਿਲਚਸਪ ਕਥਾ ਜ਼ਰਾ ਠਹਿਰ ਕੇ, ਪਹਿਲਾਂ ਉਪਰੋਕਤ 'ਰਾਮ ਦੀ ਕਿਤਾਬ' ਵਾਲੇ ਚਾਰ ਵਾਕਾਂ ਦੀ ਵਿਆਖਿਆ ਕਰ ਲਈਏ!

ਸ. ਗੁਰਮੀਤ ਸਿੰਘ ਨੇ ਸਕੂਲ ਪਹੁੰਚਣ ਤੋਂ ਦੂਜੇ-ਤੀਜੇ ਦਿਨ ਸਾਡੀ ਸੱਤਵੀਂ ਜਮਾਤ ਵਿਚ ਆ ਕੇ ਬਲੈਕ-ਬੋਰਡ ਉਪਰ ਉਕਤ ਚਾਰੇ ਫਿਕਰੇ ਲਿਖੇ

ਉਹਨਾਂ ਸਾਨੂੰ ਪੁੱਛਿਆ ਕਿ ਇਨ੍ਹਾਂ ਚੌਹਾਂ ਵਾਕਾਂ ਦਾ ਅਰਥ ਇਕ ਹੀ ਹੈ ਜਾਂ ਵੱਖਰਾ ਵੱਖਰਾ? ਸਾਡੀ ਜਮਾਤ ਦੇ ਦੋ-ਚਾਰ ਚੋਣਵੇਂ ਹੁਸ਼ਿਆਰ ਵਿਦਿਆਰਥੀਆਂ ਸਣੇ, ਸਾਰਿਆਂ ਨੇ ਇਹੀ ਜਵਾਬ ਦਿੱਤਾ ਕਿ ਚੌਹਾਂ ਵਾਕਾਂ ਦਾ ਇਕ ਹੀ ਅਰਥ ਹੈ ਕਿ- ਕਿਤਾਬ ਰਾਮ ਦੀ ਹੈਜਦ ਸਾਰੀ ਜਮਾਤ 'ਭੁਗਤ' ਗਈ ਤਾਂ ਮਾਸਟਰ ਗੁਰਮੀਤ ਸਿੰਘ ਨੇ ਆਪਣੇ ਮੱਥੇ 'ਤੇ ਹੱਥ ਮਾਰਿਆਸਾਡੇ ਵੱਲ ਅੱਖਾਂ ਅੱਡ ਕੇ ਦੇਖਦਿਆਂ ਉਨ੍ਹਾਂ ਆਪਣਾ ਸਿਰ ਛੰਡਕਿਆ!

ਅਸੀਂ ਸਾਰੇ ਬਲੈਕ ਬੋਰਡ ਵੱਲ ਬਿਟਰ-ਬਿਟਰ ਝਾਕਦੇ ਹੋਏ ਸੋਚੀ ਜਾ ਰਹੇ ਸਾਂ ਕਿ ਪਹਿਲੇ ਵਾਕ ਵਿਚ 'ਹੀ' ਸ਼ਬਦ ਨਹੀਂ ਹੈ, ਪਰ ਬਾਕੀ ਦੇ ਤਿੰਨਾਂ ਵਿਚ ਥਾਂ ਬਦਲ ਬਦਲ ਕੇ 'ਹੀ' ਲਫਜ਼ ਲਿਖਿਆ ਹੋਇਆ ਹੈ

ਇਸ ਫਰਕ ਦੇ ਬਾਵਜੂਦ ਚੌਹਾਂ ਫਿਰਕਿਆਂ ਦਾ ਮਤਲਬ ਇਹੋ ਹੋਇਆ ਕਿ- ਕਿਤਾਬ ਰਾਮ ਦੀ ਹੈ! ... ਕੁਝ ਪਲ ਚੁੱਪ-ਗੜੁੱਪ ਬੈਠਣ ਤੋਂ ਬਾਅਦ ਉਸਨੇ ਠੰਢਾ ਸਾਹ ਭਰਦਿਆਂ ਬੜੇ ਤਹੰਮਲ ਨਾਲ ਮਿਸਾਲਾਂ ਦੇ ਦੇ ਕੇ ਸਾਡੇ ਖਾਨੇ ਇਹ ਗੱਲ ਪਾਈ ਕਿ ਪਹਿਲਾ ਵਾਕ ਇਕ 'ਸਧਾਰਨ ਵਾਕ' ਹੈਜਿਸ ਦਾ ਸਿੱਧ-ਪੱਧਰਾ ਅਰਥ ਹੈ ਕਿ ਕੋਈ ਕਿਤਾਬ ਪਈ ਹੈ, ਉਹ ਰਾਮ ਨਾਂ ਦੇ ਲੜਕੇ ਦੀ ਹੈ

ਦੂਸਰੇ ਵਾਕ ਦਾ ਭਾਵ ਬਣਦਾ ਹੈ ਕਿ ਕਿਤਾਬਾਂ ਬਹੁਤ ਸਾਰੀਆਂ ਪਈਆਂ ਹਨ, ਪਰ ਉਨ੍ਹਾਂ ਵਿਚ ਇਕੋ ਕਿਤਾਬ ਰਾਮ ਦੀ ਹੈ

ਤੀਜੇ ਫਿਕਰੇ ਦਾ ਅਰਥ ਇਹ ਬਣਦਾ ਹੈ ਕਿ ਕਿਤਾਬ ਦੇ ਨਾਲ ਨਾਲ ਹੋਰ ਵੀ ਕਈ ਤਰ੍ਹਾਂ ਦਾ ਸਮਾਨ ਪਿਆ ਹੈ, ਪਰ ਇਸ ਵਿਚ ਰਾਮ ਦੀ ਸਿਰਫ ਇਕ ਕਿਤਾਬ ਹੀ ਹੈਚੌਥੇ ਵਾਕ ਵਿਚ ਇਹ ਜਾਣਕਾਰੀ ਹੈ ਕਿ ਦਾਅਵੇਦਾਰ ਮੁੰਡੇ ਤਾਂ ਕਈ ਹਨ, ਪਰ ਕਿਤਾਬ ਦਾ ਮਾਲਕ ਸਿਰਫ ਰਾਮ ਹੀ ਹੈਮਾਸਟਰ ਜੀ ਦੇ ਮੂੰਹੋਂ ਚੌਹਾਂ ਫਿਕਰਿਆਂ ਦੇ ਅਲੱਗ ਅਲੱਗ ਅਰਥ ਸੁਣ ਕੇ ਸਾਡੇ ਹੈਰਾਨੀ ਨਾਲ ਮੂੰਹ ਅੱਡੇ ਰਹਿ ਗਏਇਸ ਪਹਿਲੇ ਸਬਕ ਤੋਂ ਬਾਅਦ ਅਸੀਂ ਪੰਜਾਬੀ ਵਿਆਕਰਣ ਵਿਚ ਡੂੰਘੀ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ। 'ਪਾਣਿਨੀ' ਬਣਨਾ ਤਾਂ ਦੂਰ ਦੀ ਗੱਲ ਹੈ ਪਰ ਅਸੀਂ ਉਸ ਦੀ ਸਿੱਖਿਆ ਦੇ ਉਪਾਸਕ ਜ਼ਰੂਰ ਬਣ ਗਏ

ਹੁਣ ਸੁਣੋ ਸ਼ੁੱਧ ਮਲਵਈ ਮਾਸਟਰ ਗੁਰਮੀਤ ਸਿੰਘ ਦੀ, ਸਾਡੇ ਇਲਾਕੇ ਵਿਚ ਪਹਿਲੀ ਵਾਰ ਪਧਾਰਨ ਦੀ ਵਾਰਤਾ! ਅੱਜ ਕੱਲ੍ਹ ਤਾਂ ਆਵਾਜਾਈ ਦੇ ਸਾਧਨਾਂ ਵਿਚ ਬੇਓੜਕਾ ਵਾਧਾ ਹੋ ਚੁੱਕਾ ਹੈ, ਪਰ ਉਨ੍ਹਾਂ ਦਿਨਾਂ ਵਿਚ ਸਾਡੇ ਨੇੜਲੇ ਕਸਬੇ ਜਾਡਲੇ ਤੋਂ ਬੱਸ ਉਤਰ ਕੇ, ਆਲੇ ਦੁਆਲੇ ਦੇ ਪਿੰਡਾਂ ਨੂੰ ਪੈਦਲ ਹੀ ਜਾਇਆ ਜਾਂਦਾ ਸੀ

ਸੋ ਜਾਡਲੇ ਬੱਸ ਵਿਚੋਂ ਉਤਰ ਕੇ ਮਾਸਟਰ ਜੀ ਨੇ ਉਥੇ ਬੈਠੇ ਕਿਸੇ ਬੰਦੇ ਕੋਲੋਂ ਸਾਡੇ ਪਿੰਡ ਦਾ ਰਾਹ ਪੁੱਛਿਆਰਾਹ ਦੱਸਣ ਵਾਲੇ ਬਜ਼ੁਰਗ ਨੇ ਮਾਸਟਰ ਜੀ ਨੂੰ ਚੰਗੀ ਤਰ੍ਹਾਂ ਸਮਝਾ ਦਿੱਤਾ ਕਿ ਇੰਝ ਇੰਝ ਜਾ ਕੇ ਨਹਿਰ ਦਾ ਪੁਲ ਟੱਪਣ ਤੋਂ ਬਾਅਦ, ਦੱਖਣ ਵੱਲ ਨੂੰ ਇਕ ਗੋਹਰੀ ਜਾਵੇਗੀ, ਉਹ ਸਿੱਧੀ ਦੁਪਾਲਪੁਰ ਹੀ ਜਾਂਦੀ ਹੈਮਾਸਟਰ ਜੀ ਲਈ ਇਹ 'ਗੋਹਰੀ' ਲਫਜ਼ ਇਕਦਮ ਨਵਾਂ ਸੀ, ਪਰ ਉਨ੍ਹਾਂ ਇਸਦਾ ਮਤਲਬ ਪੁੱਛਣਾ ਮੁਨਾਸਬ ਨਾ ਸਮਝਿਆ ਤੇ ਉਹ ਚੁੱਪ ਕਰਕੇ ਤੁਰ ਪਏਦੱਸੇ ਮੁਤਾਬਕ ਜਦ ਉਹ ਬਿਸਤ ਦੁਆਬ ਨਹਿਰ ਦਾ ਪੁਲ ਟੱਪੇ ਤਾਂ ਇਨ੍ਹਾਂ ਦੀ ਨਜ਼ਰੇ ਇਕ ਅੱਧਖੜ੍ਹ ਜਿਹੀ ਜ਼ਨਾਨੀ ਪਈਸਾਡੇ ਪਿੰਡ ਦੀ ਇਹ ਔਰਤ, ਨਹਿਰੋਂ ਪਾਰ ਕੰਮ ਕਰਦੇ ਖੇਤੀ ਕਾਮਿਆਂ ਨੂੰ ਦੁਪਹਿਰ ਦੀ ਰੋਟੀ ਖੁਆ ਕੇ ਆਈ ਸੀਸੋ, ਮਾਸਟਰ ਜੀ, ਕੁਝ ਵਿੱਥ ਰੱਖ ਕੇ, ਉਸ ਜਨਾਨੀ ਦੇ ਪਿੱਛੇ ਪਿੱਛੇ ਤੁਰ ਪਏ

ਜਨਾਨੀ ਦੇ ਪਿੱਛੇ ਪਿੱਛੇ ਚੁੱਪ-ਚਪੀਤੇ ਤੁਰੇ ਆਉਂਦਿਆਂ ਮਾਸਟਰ ਜੀ ਹੈਰਾਨੀ ਨਾਲ ਸੋਚਣ ਲੱਗੇ- '..ਜਾਡਲੇ ਬੱਸ ਅੱਡੇ ਵਿਚ ਰਾਹ ਦੱਸਣ ਵਾਲਾ ਬੰਦਾ ਜ਼ਰੂਰ ਕੋਈ ਜੋਤਸ਼ੀ ਹੋਵੇਗਾ! ਜਿਸ ਨੇ ਉਥੇ ਖੜ੍ਹੇ ਖੜ੍ਹੇ ਹੀ ਦੱਸ ਦਿੱਤਾ ਸੀ ਕਿ ਨਹਿਰ ਟੱਪ ਕੇ ਦੱਖਣ ਦੇ ਪਾਸੇ ਨੂੰ ਇਕ 'ਗੋਰੀ' ਜਾਵੇਗੀ!' ਮਾਸਟਰ ਜੀ ਦੇ ਚੰਗੇ ਭਾਗਾਂ ਨੂੰ ਉਹ 'ਗੋਰੀ' ਸਾਡੇ ਪਿੰਡ ਦੀ ਹੀ ਸੀ, ਜਿਸ ਕਰਕੇ ਉਹਦੇ ਮਗਰੇ ਤੁਰਦੇ ਹੋਏ, ਉਹ ਸਹੀ ਟਿਕਾਣੇ 'ਤੇ
ਪਹੁੰਚ ਗਏ!

ਸ਼ਨੀਵਾਰ ਲੱਗਦੀ 'ਬਾਲ-ਸਭਾ' ਵਿਚ ਜਦੋਂ ਮਾਸਟਰ ਜੀ ਨੇ ਇਹ ਸਾਰੀ ਕਹਾਣੀ ਸੁਣਾਈ ਤਾਂ ਸਾਡਾ ਸਾਰਿਆਂ ਦਾ ਹਾਸਾ ਬੰਦ ਨਾ ਹੋਵੇ! ਹੱਸ ਹੱਸ ਦੂਹਰੇ ਹੁੰਦੇ ਜਾਂਦੇ ਕੁਝ ਦੁਆਬੀਏ ਟੀਚਰਾਂ ਨੇ ਜਦੋਂ ਮਾਸਟਰ ਗੁਰਮੀਤ ਸਿੰਘ ਨੂੰ ਸਮਝਾਇਆ ਕਿ ਜਾਡਲੇ ਵਾਲੇ ਬੰਦੇ ਨੇ ਉਸਨੂੰ ਗੋਰੀ (ਜਨਾਨੀ) ਦੇ ਪਿੱਛੇ ਪਿੱਛੇ ਤੁਰਨ ਲਈ ਨਹੀਂ ਸੀ ਆਖਿਆ

ਇਸ ਇਲਾਕੇ ਵਿਚ ਕੱਚੇ ਪਹੇ ਨੂੰ 'ਗੋਹਰੀ' ਆਖਦੇ ਨੇ! ਤਾਂ ਫਿਰ ਗੁਰਮੀਤ ਸਿੰਘ ਜੀ ਹੱਸ ਹੱਸ ਲੋਟ ਪੋਟ
ਹੁੰਦੇ ਜਾਣ!

ਰੱਕੜਾਂ ਢਾਹਾ ਵਾਲੇ ਹੈਡਮਾਸਟਰ ਸਰਦਾਰ ਕੇਵਲ ਸਿੰਘ ਜੀ ਨੇ ਸਾਨੂੰ ਸਿਲੇਬਸ ਤੋਂ ਬਾਹਰਲੀਆਂ ਕਿਤਾਬਾਂ ਪੜ੍ਹਨ ਦੀ ਚੇਟਕ ਲਾਈ

ਉਨ੍ਹਾਂ ਨੇ ਖਾਸ ਕਰਕੇ ਮੇਰੇ ਵਿਚ ਦਿਲਚਸਪੀ ਲੈ ਕੇ, ਮੈਨੂੰ ਨੈਤਿਕ ਕਦਰਾਂ-ਕੀਮਤਾਂ ਅਤੇ ਧਾਰਮਿਕ ਪ੍ਰੰਪਰਾਵਾਂ ਬਾਰੇ ਖੁੱਲ੍ਹ ਕੇ ਪੱਟੀਆਂ ਪੜ੍ਹਾਈਆਂਉਨ੍ਹਾਂ ਨੇ ਹੀ ਮੈਨੂੰ ਮੁਕੰਮਲ ਸਿੱਖ ਇਤਿਹਾਸ ਅਤੇ ਗੁਰਬਾਣੀ ਪੜ੍ਹਨ ਲਈ ਪ੍ਰੇਰਿਆਅੰਗਰੇਜ਼ੀ ਦੇ ਨਾਲ ਨਾਲ ਉਹ ਪੰਜਾਬੀ ਭਾਸ਼ਾ ਦੇ ਵੀ ਭਾਸ਼ਾ ਵਿਗਿਆਨੀ ਸਨਇਕ ਵਾਰ ਉਨ੍ਹਾਂ ਨੇ ਲਿਖਣ ਪੜ੍ਹਨ ਸਮੇਂ ਵਿਆਕਰਣ ਦੀਆਂ ਬਰੀਕੀਆਂ ਦੱਸਦਿਆਂ, ਮੰਡੀਆਂ ਵਿਚ ਵਰਤੀ ਜਾਂਦੀ 'ਲੰਡਿਆਂ' ਦੀ ਭਾਸ਼ਾ ਬਾਰੇ ਵਿਅੰਗਨੁਮਾ ਕਹਾਣੀ ਸੁਣਾਈ!

ਰੂੰ-ਮੰਡੀ ਵਿਚ ਸਥਿਤ ਕਿਸੇ ਲਾਲਾ ਜੀ ਦੀ ਵੱਡੀ ਦੁਕਾਨ 'ਤੇ ਰੱਖਿਆ ਹੋਇਆ ਨਵਾਂ ਨਵਾਂ ਮੁਨੀਮ, ਦੁਪਹਿਰੋਂ ਬਾਅਦ ਰੋਂਦਾ-ਪਿੱਟਦਾ ਲਾਲੇ ਹੁਣਾਂ ਦੇ ਘਰੇ ਆ ਪਹੁੰਚਾ

ਉਸਨੂੰ ਧਾਹਾਂ ਮਾਰਦਾ ਦੇਖ ਕੇ ਸਾਰੇ ਟੱਬਰ ਦੇ ਪ੍ਰਾਣ ਖੁਸ਼ਕ ਹੋ ਗਏ ਕਿ ਜ਼ਰੂਰ ਕੋਈ ਭਾਵੀ ਵਰਤ ਗਈ ਹੈਟੱਬਰ ਦੇ ਜਆਂ ਵੱਲੋਂ ਪੁੱਛਣ 'ਤੇ ਮੁਨੀਮ ਨੇ ਸਿਸਕੀਆਂ ਭਰਦਿਆਂ ਦੱਸਿਆ ਕਿ ਲਾਲਾ ਜੀ ਚੜ੍ਹਾਈ ਕਰ ਗਏ ਹਨ! ਹੱਕੇ-ਬੱਕੇ ਹੋਏ ਘਰ ਦੇ ਜੀਅ ਕਹਿਣ ਕਿ ਉਹ ਤਾਂ ਦੁਪਹਿਰ ਦੀ ਰੋਟੀ ਖਾ ਕੇ ਚੰਗੇ ਭਲੇ ਇੱਥੋਂ ਗਏ ਨੇ! ਇਹ ਅਚਾਨਕ ਕੀ ਭਾਣਾ ਵਰਤ ਗਿਆ? ਅੱਖਾਂ ਪੂੰਝਦਿਆਂ ਮੁਨੀਮ ਦੱਸਣ ਲੱਗਾ ''ਮੈਂ ਵੀ ਆਪਣੇ ਘਰੇ ਦੁਪਹਿਰ ਵੇਲੇ ਦੀ ਰੋਟੀ ਖਾਣ ਗਿਆ, ਲਾਲਾ ਜੀ ਨੂੰ ਚੰਗਾ ਭਲਾ ਵਹੀ-ਖਾਤੇ ਲਿਖਦਿਆਂ ਛੱਡ ਗਿਆ ਸਾਂ.. ਪਰ ਜਦ ਵਾਪਸ ਆ ਕੇ ਦੇਖਿਆ ਤਾਂ ਲਾਲਾ ਜੀ ਉਥੇ ਨਹੀਂ ਸਨ! .. ਜਦ ਮੈਂ ਲਾਲ-ਚੁਪੱਤੇ 'ਤੇ ਨਜ਼ਰ ਫੇਰੀ, ਮੇਰੇ ਉਦੋਂ ਹੀ ਹੋਸ਼ ਉਡ ਗਏ!!.. ਉਥੇ ਉਨ੍ਹਾਂ ਦੇ ਹੀ ਹੱਥਾਂ ਦਾ 'ਨੋਟ' ਲਿਖਿਆ ਹੋਇਆ ਸੀ-

'ਲਾਲਾ ਜੀ, ਅੱਜ ਮਰ ਗਏ, ਰੋ ਲੈਣ!'

ਸੋ ਇਹ ਕੁਲੱਛਣੀ ਖ਼ਬਰ ਦੇਣ ਲਈ ਮੈਂ ਘਰੇ ਭੱਜਾ ਆਇਆ ਹਾਂ

।'

'

ਲੰਡਿਆਂ' ਦੀ ਲਿਖਣ-ਸ਼ੈਲੀ ਦੇ ਮਾਹਰ, ਲਾਲਾ ਜੀ ਦੇ ਲੜਕੇ ਘਬਰਾਏ ਹੋਏ ਦੁਕਾਨ ਵੱਲ ਦੌੜੇ ਗਏ! ਜਾਂਦਿਆਂ ਸਾਰ ਉਨ੍ਹਾਂ ਲਾਲ-ਚੁਪੱਤਾ ਖੋਲ੍ਹਿਆ। .. ਉਥੇ ਲਿਖੀ ਹੋਈ ਇਬਾਰਤ ਪੜ੍ਹ ਕੇ ਉਨ੍ਹਾਂ ਦੇ ਸਾਹ ਵਿਚ ਸਾਹ ਆਇਆ! ਲੱਗ ਪਏ ਉਹ 'ਟ੍ਰੇਨੀ ਮੁਨੀਮ' ਨੂੰ ਲਾਹਨਤਾਂ ਪਾਉਣ!! ਲੰਡਿਆਂ ਦੀ ਲਿੱਪੀ ਵਿਚ ਲਗਾਂ-ਮਾਤਰਾਂ ਨਾ ਹੋਣ ਕਾਰਨ, ਮੁਨੀਮ ਵਿਚਾਰਾ- 'ਲਾਲਾ ਜੀ ਅਜਮੇਰ ਗਏ, ਰੂੰ ਲੈਣ' ਵਾਲੇ ਲਿਖਤ-ਸੁਨੇਹੇ ਨੂੰ 'ਲਾਲਾ ਜੀ ਅੱਜ ਮਰ ਗਏ, ਰੋ ਲੈਣ' ਹੀ ਪੜ੍ਹੀ ਗਿਆ!

ਜਿਵੇਂ ਕੱਚ-ਘਰੜ ਮੁਨੀਮ ਨੇ ਕਾਰੋਬਾਰ ਕਰਨ ਗਿਆ ਹੋਇਆ ਜਿਊਂਦਾ-ਜਾਗਦਾ ਲਾਲਾ, ਯਮ-ਪੁਰੀ ਪਹੁੰਚਾ ਦਿੱਤਾ, ਇਵੇਂ ਹੀ ਅੱਜ ਪੰਜਾਬੀ ਬੋਲੀ ਨਾਲ ਦੁਰਵਿਵਹਾਰ ਕੀਤਾ ਜਾ ਰਿਹਾ ਹੈ

ਕਹਿਣ-ਸੁਣਨ ਨੂੰ ਤਾਂ ਇਹ ਸਾਡੀ ਮਾਂ-ਬੋਲੀ ਹੈ, ਐਪਰ ਜਿੰਨੀ ਜੱਖਣਾ ਇਸ ਦੀ ਅਸੀਂ ਖੁਦ ਪੁੱਟ ਰਹੇ ਹਾਂ, ਇਹ ਵਿਚਾਰਿਆਂ ਹੀ ਪਤਾ ਲੱਗਦਾ ਹੈਗੁਰਮੁਖੀ ਲਿੱਪੀ ਅਤੇ ਇਸ ਦੀਆਂ ਲਗਾਂ-ਮਾਤਰਾਂ ਦੀ ਸਹੀ ਵਰਤੋਂ ਕਰਨ ਤੋਂ ਅੰਝਾਣ ਲੇਖਕ, ਅਰਥ ਦਾ ਅਨਰਥ ਕਰੀ ਜਾ ਰਹੇ ਹਨਪੰਜਾਬੀ ਅਖ਼ਬਾਰਾਂ ਅਤੇ ਮੈਗਜ਼ੀਨਾਂ ਆਦਿ ਵਿਚ ਅਸ਼ੁੱਧ ਸ਼ਬਦ-ਜੋੜ ਅਤੇ ਸਹੀ ਲਗਾਂ-ਮਾਤਰਾਂ ਦੀ ਅਣਹੋਂਦ ਦੇਖ ਕੇ ਹੈਰਤ ਹੁੰਦੀ ਹੈਖਾਸ ਕਰਕੇ ਬਿੰਦੀ, ਟਿੱਪੀ, ਅੱਧਕ ਜਾਂ ਪੈਰ ਬਿੰਦੀ ਦੀ ਦੁਰਵਰਤੋਂ ਕਰਕੇ, ਕੁਝ ਹੋਰ ਹੀ ਚੰਦ ਚਾੜ੍ਹਿਆ ਹੁੰਦਾ ਹੈ। (ਬਾਕੀ ਕੱਲ੍ਹ)

ਬਹੁਤੀ ਥਾਈਂ 'ਪਦ' ਲਫਜ਼ ਲਿਖਦਿਆਂ ਇਹਦੇ ਉਪਰ 'ਅੱਧਕ' ਪਾ ਕੇ ਅਕਲ ਦਾ ਜਨਾਜ਼ਾ ਕੱਢਿਆ ਹੁੰਦਾ ਹੈ

। 'ਰਵਾਨੀ' ਸ਼ਬਦ ਨੂੰ 'ਵਹਾਉ' ਦੇ ਅਰਥਾਂ ਵਿਚ ਲਿਖਿਆ ਜਾਂਦਾ ਹੈਜਿਵੇਂ ਲਿਖਣ ਦੀ ਰਵਾਨੀ ਜਾਂ ਦਰਿਆ ਦੇ ਪਾਣੀ ਦੀ ਰਵਾਨੀਪ੍ਰੰਤੂ ਚੰਗੇ-ਭਲੇ ਲੇਖਕ ਵੀ 'ਰਵਾਨੀ' ਨੂੰ 'ਰਵਾਨਗੀ' ਕਹਿੰਦੇ ਸੁਣੀਂਦੇ ਹਨ

ਇਕ ਪੰਜਾਬੀ ਕਵੀ ਦਰਬਾਰ ਵਿਚ ਮੈਂ ਖੁਦ ਕਿਸੇ ਕਵੀ ਮੂੰਹੋਂ 'ਜੌਹਰੀ' ਨੂੰ 'ਜੁਹਾਰੀ' ਬੋਲਿਆ ਜਾਂਦਾ ਸੁਣਿਆ

ਕਈ ਥਾਈਂ ਠਾਠਾਂ ਨੂੰ 'ਠਾਠਾ', ਚੌਰ ਨੂੰ 'ਚੋਰ', ਚੌਲ਼ਾਂ ਨੂੰ 'ਚੋਲਾ', ਗੱਲ ਨੂੰ 'ਗਲ', ਪ੍ਰਸ਼ਾਦ ਨੂੰ 'ਪ੍ਰਸਾਦ', ਪਤਾ ਨੂੰ 'ਪੱਤਾ' ਅਤੇ ਕਥਾ ਨੂੰ 'ਕੱਥਾ' ਬਣਾ ਕੇ ਪੰਜਾਬੀ ਨਾਲ ਵੈਰ ਕਮਾਇਆ ਹੁੰਦਾ ਹੈ

ਪੰਜਾਬ ਵਿਚ ਕੋਈ ਬੱਸ ਐਸੀ ਨਹੀਂ ਹੋਣੀ, ਜਿਸ ਵਿਚ 'ਸਿਗਰਟ ਪੀਣਾ ਮਨ੍ਹਾ ਹੈ!' ਵਾਲੀ ਹਦਾਇਤ ਨਾ ਲਿਖੀ ਗਈ ਹੋਵੇ

ਪਰ ਇਹ ਗੱਲ ਵੀ ਨੋਟ ਕਰਨ ਵਾਲੀ ਹੈ ਕਿ ਸ਼ਾਇਦ ਹੀ ਇਹ ਵਾਕ, ਕਿਸੇ ਬੱਸ ਵਿਚ ਦਰੁੱਸਤ ਲਿਖਿਆ ਹੋਇਆ ਹੋਵੇ! ਜਿਵੇਂ, ਕਿਤੇ ਲਿਖਿਆ ਹੁੰਦੈ- ਸਿਗਰੇਟ ਪੀਣਾ ਮੰਨਾ ਹੈ।' ਕਿਤੇ ਹੁੰਦਾ ਹੈ 'ਸਿਗਰਟ ਪਿਣਾ ਮਨਾ ਹੈ!' ਪੰਜਾਬ ਦੇ ਕੁਝ ਸ਼ੁਕੀਨ-ਛੋਕਰਿਆ ਦੇ ਮੋਟਰ ਸਾਇਕਲਾਂ ਜਾਂ ਕਾਰਾਂ ਪਿੱਛੇ ਲਿਖੇ ਹੋਏ 'ਬਲੋਗਨ' ਦੇਖਣ ਵਾਲੇ ਹੁੰਦੇ ਹਨਇਕ ਨੇ ਭਗਤ ਸਿੰਘ ਦੀ ਫੋਟੋ ਨਾਲ ਲਿਖਾਇਆ ਹੋਇਆ ਸੀ 'ਅਗਰੇਜ ਖਗੇ ਸੀ ਤਾਂ ਟਗੇ ਸੀ'ਇਹ 'ਅਣਖੀਲਾ ਗੱਭਰੂ' ਆਪਣੇ ਚਿੱਤੋਂ ਕਹਿਣਾ ਚਾਹੁੰਦੇ ਹੈ- 'ਅੰਗਰੇਜ਼ ਖੰਘੇ ਸੀ ਤਾਂ ਟੰਗੇ ਸੀ! ਕਈਆਂ ਨੇ 'ਪੁਤ ਜਟਾ ਦੇ' ਲਿਖਣ ਲੱਗਿਆਂ ਨਾ 'ਪੁਤ' ਉਤੇ ਅੱਧਕ ਲਾਉਣ ਦੀ ਖੇਚਲ ਕੀਤੀ ਹੁੰਦੀ ਹੈ ਤੇ ਨਾ ਹੀ 'ਜਟਾ' ਉਪਰ ਅੱਧਕ ਨਾਲ ਬਿੰਦੀ!

ਕਈਆਂ ਨੇ 'ਬਾਹਰ ਗਏ' ਹੋਏ ਭਰਾਵਾਂ ਦੀ ਖੂਨ ਪਸੀਨੇ ਦੀ ਕਮਾਈ ਨਾਲ ਖਰੀਦੇ ਹੋਏ ਮੋਟਰ ਸਾਈਕਲ ਜਾਂ ਕਾਰਾਂ ਪਿੱਛੇ ਇਹ 'ਦੋਹਿਰਾ' ਲਿਖਵਾਇਆ ਹੁੰਦਾ ਹੈ- 'ਵੀਰਾ ਦੀ ਕੈਸ-ਯਾਰਾ ਦੀ ਐਸ' ਚੌਹਾਂ ਸ਼ਬਦਾਂ ਵਿਚੋਂ ਬਿੰਦੀਆਂ ਗਾਇਬ ਕਰਕੇ ਇਨ੍ਹਾਂ ਪੰਜਾਬੀ ਸੂਰਮਿਆਂ ਨੇ ਆਪਣੀ ਅਕਲ ਦਾ ਤੇ ਮਾਂ-ਬੋਲੀ ਦਾ ਜਲੂਸ ਕੱਢਿਆ ਹੁੰਦਾ ਹੈ

ਨਵਾਂ ਸ਼ਹਿਰ-ਰੋਪੜ ਮਾਰਗ 'ਤੇ ਬਲਾਚੌਰ ਨੇੜੇ ਪਿੰਡ ਬੀਰੋ ਵਾਲ ਦੇ ਇਕ ਡੇਰੇ ਦੀ ਕੰਧ ਉੱਤੇ ਮੋਟੇ ਅੱਖਰਾਂ ਵਿਚ 'ਸੋਹੰ' ਲਿਖਿਆ ਹੋਇਐਇਕ ਵਾਰ ਚੰਡੀਗੜ੍ਹ ਜਾਣ ਦਾ ਪ੍ਰੋਗਰਾਮ ਬਣਾਉਂਦਿਆਂ, ਮੈਂ ਆਪਣੇ ਇਕ ਗ੍ਰੈਜੂਏਟ ਦੋਸਤ ਨੂੰ ਉਸ ਡੇਰੇ ਕੋਲ ਖੜ੍ਹਾ ਹੋਣ ਲਈ ਆਖਿਆਉਹ ਅੱਗਿਉਂ ਕਹਿੰਦਾ- ''ਉਹੀ ਡੇਰਾ ਜਿੱਥੇ ਕੰਧ 'ਤੇ 'ਸੌਂਹ' ਲਿਖਿਆ ਹੋਇਆ ਹੈ?'' ਹੈ ਨਾ ਕਮਾਲ, ਕਿ ਬੀ. ਏ. ਪੜ੍ਹੇ ਪੰਜਾਬੀ ਨੂੰ 'ਸੋਹੰ' ਅਤੇ 'ਸੌਂਹ' ਵਿਚਲਾ ਫਰਕ ਦਾ ਪਤਾ ਨਹੀਂ!

ਜਿਨ੍ਹਾਂ ਦਿਨਾਂ ਵਿਚ ਮੈਂ ਆਪਣੇ ਪਿੰਡ ਦਾ ਸਰਪੰਚ ਹੁੰਦਾ ਸਾਂ, ਮੇਰੇ ਪਿੰਡ ਦੇ ਕੁਝ ਮੁੰਡੇ ਕਾਲਜ ਵਿਚ ਦਾਖਲਾ ਲੈਣ ਦੀ ਤਿਆਰੀ ਵਜੋਂ ਕੁਝ ਪੇਪਰਾਂ 'ਤੇ ਸਰਪੰਚ ਦੀ ਮੋਹਰ ਲਗਵਾਉਣ ਵਾਸਤੇ ਮੇਰੇ ਕੋਲ ਆਏ

ਇਕ ਮੁੰਡੇ ਦੇ ਸਕੂਟਰ ਦੀ ਨੰਬਰ ਪਲੇਟ ਵੱਲ ਦੇਖ ਕੇ ਮੈਂ ਉਸ ਨੂੰ ਪੁੱਛਿਆ- ''ਬਈ ਜੁਆਨਾ, ਆਹ 'ਮੋਟੀ' ਕੌਣ ਹੈ?'' ਮੁਸ਼ਕੜੀਏਂ ਹੱਸਦਾ ਹੋਇਆ ਉਹ ਬੋਲਿਆ, ''ਨਹੀਂ ਅੰਕਲ, ਮੋਟੀ ਨਹੀਂ, ਮੌਂਟੀ' ਲਿਖਿਆ ਹੋਇਐ!'' ਦਸ ਸਾਲ ਸਕੂਲ ਵਿਚ ਗਾਲਣ ਵਾਲੇ, ਪੰਜਾਬਣ ਮਾਂ ਦੇ ਗੱਭਰੂ ਪੁੱਤ ਨੂੰ 'ਮੌਂਟੀ' ਲਿਖਣਾ ਨਹੀਂ ਆਇਆ

ਮੰਡੀ ਗੋਬਿੰਦਗੜ੍ਹ-ਖੰਨਾ-ਸਮਰਾਲਾ ਇਲਾਕੇ ਵਿਚ ਘੁੰਮਦਿਆਂ ਸੜਕਾਂ ਕਿਨਾਰੇ ਟਿਊਬਵੈਲਾਂ ਦੇ ਕਮਰਿਆਂ ਅਤੇ ਹੋਰ ਕਈ ਇਮਾਰਤਾਂ ਦੀਆਂ ਕੰਧਾਂ ਉਪਰ ਪਸ਼ੂਆਂ ਨੂੰ ਖੁਆਈ ਜਾਣ ਵਾਲੀ ਸਰ੍ਹੋਂ ਜਾਂ ਵੜੇਵਿਆਂ ਦੀ ਖਲ਼ ਦੇ ਵੱਡੇ ਵੱਡੇ ਇਸ਼ਤਿਹਾਰ ਦਿਖਾਈ ਦਿੰਦੇ ਹਨ

ਪਤਾ ਨਹੀਂ ਉਹ ਸਾਰੇ ਇਕ ਹੀ 'ਪੇਂਟਰ' ਦੇ ਲਿਖੇ ਹੋਏ ਹੁੰਦੇ ਹੋਣਗੇ? ਕਿਸੇ ਇਕ ਇਸ਼ਤਿਹਾਰ ਵਿਚ ਵੀ ਸਹੀ ਢੰਗ ਨਾਲ 'ਖੱਖਾ+ਲੱਲੇ ਦੇ ਪੈਰ 'ਚ ਬਿੰਦੀ-ਖਲ਼ ਨਹੀਂ ਲਿਖਿਆ ਦੇਖਿਆਹਰੇਕ ਥਾਂ 'ਖੱਲ' ਹੀ ਲਿਖਿਆ ਹੁੰਦੈਇਹ ਇਸ਼ਤਿਹਾਰ ਬਣਾਉਣ ਵਾਲਾ ਕੋਈ ਪੜ੍ਹਿਆ ਲਿਖਿਆ ਪੇਂਟਰ ਮਹਾਰਾਜ, ਪਤਾ ਨਹੀਂ ਪਸ਼ੂਆਂ ਦੀ ਖੱਲ ਲਾਹ ਕੇ ਕਿਵੇਂ ਉਸਦੀ 'ਖਲ਼' ਬਣਾਉਂਦਾ ਹੋਊ? ਐਸੀਆਂ ਸੈਂਕੜੇ ਨਹੀਂ ਹਜ਼ਾਰਾਂ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਨੇ, ਜਿਨ੍ਹਾਂ ਨੂੰ ਪੜ੍ਹ ਸੁਣ ਕੇ ਦਿਲ ਦੁਖੀ ਹੁੰਦਾ ਹੈ ਕਿ ਪੰਜਾਬ ਵਿਚ ਹੀ ਮਾਂ-ਬੋਲੀ ਦੀ ਇੰਨੀ ਦੁਰਦਸ਼ਾ?

ਇਸੇ ਸੱਲ ਦਾ ਮਾਰਿਆ ਗੁਰਭਜਨ ਸਿੰਘ ਗਿੱਲ 'ਆਹ' ਭਰਦਾ ਹੈ:-

ਧਰਤੀ ਵੀ ਸੀ ਅੰਬਰ ਵੀ ਸੀ,

ਬੋਹੜ ਦੀ ਸੰਘਣੀ ਛਾਂ!

ਆਪਣੇ ਘਰ ਵਿਚ ਬਣੀ ਓਪਰੀ,

ਪੰਜ ਪੁੱਤਰਾਂ ਦੀ ਮਾਂ!

ਤਰਲੋਚਨ ਸਿੰਘ 'ਦੁਪਾਲਪੁਰ'