ਪਟਿਆਲਾ, 17 ਦਸੰਬਰ (ਚ.ਨ.ਸ.) : ਪ੍ਰਸਿੱਧ ਪੰਜਾਬੀ ਗਾਇਕ ਕੁਲਦੀਪ ਪਾਰਸ ਦਾ ਅੱਜ ਲੁਧਿਆਣਾ ਦੇ ਓਸਵਾਲ ਹਸਪਤਾਲ ਵਿਚ ਦੇਹਾਂਤ ਹੋ ਗਿਆ। ਉਹ 45 ਵਰ੍ਹਿਆਂ ਦੇ ਸਨ ਅਤੇ ਪਿਛਲੇ ਕੁੱਝ ਸਮੇਂ ਤੋਂ ਕੈਂਸਰ ਤੋਂ ਪੀੜਤ ਸਨ। ਉਹ ਆਪਣੇ ਪਿਛੇ ਦੋ ਬੱਚੇ ਅਤੇ ਪਤਨੀ ਛੱਡ ਗਏ ਹਨ। ਉਨ੍ਹਾਂ ਦਾ ਅੰਤਿਮ ਸਸਕਾਰ 19 ਦਸੰਬਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਹੁਸੈਨਪੁਰ ਜ਼ਿਲ੍ਹਾ ਰੋਪੜ ਵਿਖੇ ਹੋਵੇਗਾ। ਉਨ੍ਹਾਂ ਨੇ ਕਈ ਬੇਮਿਸਾਲ ਪੰਜਾਬੀ ਕੈਸਟਾਂ ਜਿਨ੍ਹਾਂ ਵਿਚ 'ਇਕ ਕੁੜੀ ਮਜਾਜਣ', 'ਦਿਲ ਹੋਇਆ ਬੇਈਮਾਨ', ' ਜੀ ਕਰਦਾ', 'ਗੱਲ ਮੁੱਕਦੀ ਆ ਕੇ ਦਾਰੂ 'ਤੇ', 'ਕੁੜੀ ਜਲੰਧਰ ਦੀ', 'ਮੁੰਡੇ ਕੁੜੀਆਂ ਜ਼ਿੰਦਾਬਾਦ', 'ਨਾ ਪੱਟ ਮੁੰਡਿਆ' ਆਦਿ ਪ੍ਰਮੁੱਖ ਹਨ ਸਰੋਤਿਆਂ ਦੇ ਰੂਬਰੂ ਕੀਤੀਆਂ।
Comments (0)

Write comment
ਉੱਘੇ ਪੰਜਾਬੀ ਗਾਇਕ ਕੁਲਦੀਪ ਪਾਰਸ ਦਾ ਦੇਹਾਂਤ



