Thursday, Sep 09th

Last update10:14:02 PM GMT

You are here:: News ਕਸਾਬ ਆਪਣੇ ਬਿਆਨ ਤੋਂ ਮੁਕਰਿਆ

ਕਸਾਬ ਆਪਣੇ ਬਿਆਨ ਤੋਂ ਮੁਕਰਿਆ

E-mail Print PDF

ਹਮਲਿਆਂ ਤੋਂ 20 ਦਿਨ ਪਹਿਲਾਂ ਮੈਨੂੰ ਗ੍ਰਿਫ਼ਤਾਰ ਕੀਤਾ ਗਿਆ

ਮੁੰਬਈ, 18 ਦਸੰਬਰ (ਚੜ੍ਹਦੀਕਲਾ ਨਿਊਜ਼ ਸਰਵਿਸ) : ਮੁੰਬਈ ਅਤਿਵਾਦੀ ਹਮਲਿਆਂ ਵਿਚ ਇਕੋ ਇਕ ਗ੍ਰਿਫ਼ਤਾਰ ਪਾਕਿਸਤਾਨੀ ਅਤਿਵਾਦੀ ਅਜਮਲ ਆਮਿਰ ਕਸਾਬ ਨੇ ਅੱਜ ਮਾਮਲੇ ਦੀ ਸੁਣਵਾਈ ਕਰ ਰਹੀ ਅਦਾਲਤ ਵਿਚ  ਆਪਣੇ ਪਹਿਲੇ ਬਿਆਨ ਤੋਂ ਮੁਕਰਦਿਆਂ ਕਿਹਾ ਕਿ 26 ਨਵੰਬਰ ਨੂੰ ਹੋਏ ਇਸ ਹਮਲੇ ਤੋਂ 20 ਦਿਨ ਪਹਿਲਾਂ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ 26 ਨਵੰਬਰ ਨੂੰ ਉਸ ਨੂੰ ਰਿਮਾਂਡ ਲਈ ਪੇਸ਼ ਕੀਤਾ ਗਿਆ। ਕਸਾਬ ਨੇ ਕਿਹਾ ਕਿ ਪਾਕਿਸਤਾਨ ਦੇ ਕੁੱਝ ਲੋਕ ਮੁੰਬਈ ਦੇਖਣ ਆਏ ਸਨ ਅਤੇ ਵਾਪਸ ਜਾ ਕੇ ਉਨ੍ਹਾਂ ਨੇ ਮੁੰਬਈ ਦੀ ਬਹੁਤ ਤਾਰੀਫ਼ ਕੀਤੀ, ਜਿਸ ਕਾਰਨ ਮੈਂ ਵੀ ਮੁੰਬਈ ਦੇਖਣ ਆਇਆ ਸੀ। ਕਸਾਬ ਨੇ ਕਿਹਾ ਕਿ ਹਮਲਿਆਂ ਤੋਂ 20 ਦਿਨ ਪਹਿਲਾਂ ਇਕ ਫ਼ਿਲਮ ਦੇਖਣ ਤੋਂ ਬਾਅਦ ਉਹ ਜੁਹੂ ਚੌਪਾਟੀ ਵਿਖੇ ਘੁੰਮ ਰਿਹਾ ਸੀ, ਉਦੋਂ ਉਸ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਅਤੇ ਅਪਰਾਧ ਸ਼ਾਖਾ ਦੇ ਹਵਾਲੇ ਕਰ ਦਿੱਤਾ। ਉਸਦੇ ਕੋਲ ਸਹੀ ਪਾਸਪੋਰਟ ਅਤੇ ਵਿਦੇਸ਼ੀ ਸਿੰਮ ਕਾਰਡ ਹੈ। ਕਸਾਬ ਦਾ ਬਿਆਨ ਜਸਟਿਸ ਐਮ.ਐਲ. ਟਹਿਲੀਆਨੀ ਦੇ ਸਾਹਮਣੇ ਰਿਕਾਰਡ ਕੀਤਾ ਗਿਆ। ਟਹਿਲੀਆਨੀ ਨੇ ਇਸ ਤੋਂ ਪਹਿਲਾਂ ਗਵਾਹਾਂ ਦੇ ਬਿਆਨ ਦੇ ਆਧਾਰ 'ਤੇ ਕਸਾਬ ਤੋਂ 50 ਸਵਾਲ ਪੁੱਛੇ ਸਨ ਜਿਸਦਾ ਕਸਾਬ ਨੇ ਨਕਾਰਾਤਮਕ ਜਵਾਬ ਦਿੱਤਾ ਸੀ। ਉਸ ਨੇ ਕਿਹਾ ਕਿ ਹਮਲੇ ਦੇ ਦਿਨ ਉਹ ਪਾਰਕ ਵਿਚ ਨਹੀਂ ਉਤਰਿਆ ਅਤੇ ਨਾ ਹੀ ਛਤਰਪਤੀ ਸ਼ਿਵਾਜੀ ਟਰਮੀਨਸ ਸਟੇਸ਼ਨ ਗਿਆ। ਜਸਟਿਸ ਟਹਿਲੀਆਨੀ ਨੇ ਵਿਸ਼ੇਸ਼ ਰੂਪ ਤੋਂ ਉਸ ਨੂੰ 26 ਨਵੰਬਰ ਦੀ ਰਾਤ ਸੀ.ਐਸ.ਟੀ. 'ਤੇ ਬੰਬ ਧਮਾਕਾ ਅਤੇ ਗੋਲੀਆਂ ਚੱਲਣ ਸਬੰਧੀ ਪੁੱਛਿਆ ਤਾਂ ਉਸ ਨੇ ਕਿਹਾ ਕਿ ਸ਼ਾਇਦ ਅਜਿਹਾ ਹੋਇਆ ਹੈ ਪਰ ਮੈਂ ਉਥੇ ਮੌਜੂਦ ਨਹੀਂ ਸੀ। ਜੱਜ ਨੇ ਚਸ਼ਮਦੀਦ ਗਵਾਹਾਂ ਦੇ ਹਵਾਲੇ ਨਾਲ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਮੇਰੀ ਫ਼ੋਟੋ ਤਾਂ ਪੂਰੀ ਦੁਨੀਆਂ ਵਿਚ ਛਪੀ ਹੈ ਇਸ ਲਈ ਗਵਾਹਾਂ ਨੇ ਜੋ ਬਿਆਨ ਦਿੱਤੇ ਉਹ ਸ਼ਾਇਦ ਮੇਰੀ ਫ਼ੋਟੋ ਦੇਖ ਕੇ ਦਿੱਤੇ ਹਨ। ਉਸ  
ਨੇ ਕਿਹਾ ਕਿ ਸ਼ਹਿਰ ਵਿਚ ਰਹਿਣ ਦੌਰਾਨ ਉਹ ਕਿਰਾਏ 'ਤੇ ਰਹਿਣ ਲਈ ਘਰ ਦੀ ਭਾਲ ਕਰ ਰਿਹਾ ਸੀ । ਅਦਾਲਤ ਨੂੰ ਦਿੱਤੇ ਆਪਣੇ ਬਿਆਨ ਵਿਚ ਕਸਾਬ ਨੇ ਟੈਕਸੀ ਵਿਚ ਬੰਬ ਰੱਖਣ ਦੀ ਗੱਲ ਤੋਂ ਵੀ ਇਨਕਾਰ ਕੀਤਾ। ਕਸਾਬ ਨੇ ਮਾਮਲੇ ਦੀ ਸੁਣਵਾਈ ਕਰ ਰਹੀ ਅਦਾਲਤ ਨੂੰ ਦੱਸਿਆ ਕਿ ਉਸ ਨੇ ਮੈਜਿਸਟਰੇਟ ਦੇ ਸਾਹਮਣੇ ਅੱਜ ਵਾਲਾ ਬਿਆਨ ਹੀ ਦਿੱਤਾ ਸੀ ਪਰ ਉਸ ਨੂੰ ਗਲਤ ਤਰੀਕੇ ਨਾਲ ਦਰਜ ਕੀਤਾ ਗਿਆ।

 

Comments (1)Add Comment
0
Ya he is pakistan
written by Goldy, December 19, 2009
Ya he is pakistan and thay always do this

Write comment
smaller | bigger

busy