You are here:: News ਟੈਕਸਾਸ ਵਿਚ ਸਿੱਖ ਨੌਜਵਾਨ 'ਤੇ ਬੇਰਹਿਮੀ ਨਾਲ ਹਮਲਾ

ਟੈਕਸਾਸ ਵਿਚ ਸਿੱਖ ਨੌਜਵਾਨ 'ਤੇ ਬੇਰਹਿਮੀ ਨਾਲ ਹਮਲਾ

E-mail Print PDF

ਵਾਸ਼ਿੰਗਟਨ, 19 ਦਸੰਬਰ (ਚ.ਨ.ਸ.) ਇਕ ਸਿੱਖ ਗਰੈਜੂਏਟ ਵਿਦਿਆਰਥੀ ਜੋ ਕਿ ਪੜ੍ਹਾਈ ਦੇ ਨਾਲ ਨਾਲ ਇਕ ਪੀਜ਼ਾ ਸ਼ਾਪ 'ਤੇ ਡਲਿਵਰੀਮੈਨ ਵਜੋਂ ਪਾਰਟ ਟਾਈਮ ਕੰਮ ਕਰਦਾ ਹੈ, ਉਸ ਨੂੰ ਪੱਛਮੀ ਟੈਕਸਾਸ ਵਿਚ ਬੇਰਹਿਮੀ ਨਾਲ ਕੁੱਟਣ ਤੋਂ ਬਾਅਦ ਇਕ ਸਵਿਮਿੰਗ ਪੂਲ ਵਿਚ ਸੁੱਟ ਦਿੱਤਾ ਗਿਆ।  ਇਹ ਜਾਣਕਾਰੀ ਸਿੱਖ ਭਾਈਚਾਰੇ ਦੀ ਵਕਾਲਤ ਕਰਨ ਵਾਲੇ ਸਮੂਹ ਸਿੱਖ ਕੁਲੀਸ਼ਨ ਨੇ ਦਿੱਤੀ। ਇਸ ਨੌਜਵਾਨ ਦੀ ਪਛਾਣ ਨੂੰ ਸੁਰੱਖਿਆ ਕਾਰਨਾਂ ਕਰਕੇ ਜਨਤਕ ਨਹੀਂ ਕੀਤਾ ਗਿਆ। ਇਹ ਪੀੜਤ ਨੌਜਵਾਨ ਇਕ ਆਰਡਰ 'ਤੇ ਕਿਸੇ ਘਰ ਵਿਚ ਪੀਜ਼ਾ ਦੇਣ ਜਾ ਰਿਹਾ ਸੀ, ਉਸ ਸਮੇਂ ਚਾਰ ਵਿਅਕਤੀਆਂ ਨੇ ਉਸ ਤੋਂ ਪੀਜ਼ੇ ਖੋਹ ਲਏ ਅਤੇ ਬਿਨਾ ਪੈਸੇ ਦਿੱਤੇ ਖਾਣ ਲਗ ਪਏ। ਇਸ ਤੋਂ ਇਲਾਵਾ ਉਹ ਸਿੱਖ ਨੌਜਵਾਨ ਨੂੰ ਧਮਕੀਆਂ ਦੇਣ ਲੱਗੇ ਅਤੇ ਨਸਲੀ ਟਿੱਪਣੀਆਂ ਵੀ ਕਸੀਆਂ। ਸਿੱਖ ਕੋਲੀਸ਼ਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਨੌਜਵਾਨ ਨੂੰ ਬੁਰੀ ਤਰ੍ਹਾਂ ਕੁੱਟ ਕੇ ਸਵਿਮਿੰਗ ਪੂਲ 'ਚ ਸੁੱਟ ਦਿੱਤਾ।

Comments (0)Add Comment

Write comment
smaller | bigger

busy