You are here:: E-Newspaper Charhdikala Magazine

Charihdikala Magazine

ਸਹਿਜਤਾ, ਸੁਹਿਰਦਤਾ ਅਤੇ ਸਹਿਣਸ਼ੀਲਤਾ ਦੀ ਮੂਰਤ ਹਨ ਇੰਦਰ ਕੁਮਾਰ ਗੁਜਰਾਲ

E-mail Print PDF

 

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸਿੰਡੀਕੇਟ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਨੂੰ ਡਾਕਟਰੇਟ ਡਿਗਰੀ ਦੇਣ ਦਾ ਫ਼ੈਸਲਾ
ਪਟਿਆਲਾ, 28 ਦਸੰਬਰ (ਕੁਲਵੰਤ ਸਿੰਘ ਪੱਤਰਕਾਰ) : ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਆਪਣੇ ਮਹਾਨ ਪੰਜਾਬੀ ਸਪੂਤ ਸ੍ਰੀ ਇੰਦਰ ਕੁਮਾਰ ਗੁਜਰਾਲ ਨੂੰ ਡਾਕਟਰੇਟ ਦੀ ਡਿਗਰੀ ਨਾਲ ਸਨਮਾਨਤ ਕਰ ਰਹੀ ਹੈ
ਪੰਜਾਬੀ ਯੂਨੀਵਰਸਿਟੀ ਦੀ ਸਿੰਡੀਕੇਟ ਨੇ ਡਾ. ਜਸਪਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਮਤਾ ਪਾਸ ਕਰਕੇ ਇਹ ਇਕ ਇਤਿਹਾਸਕ ਤੇ ਸ਼ਲਾਘਾਯੋਗ ਫ਼ੈਸਲਾ ਕੀਤਾ ਹੈਭਾਰਤ ਵਰਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਇੰਦਰ ਕੁਮਾਰ ਗੁਜਰਾਲ 21ਵੀਂ ਸਦੀ ਦੇ ਉਚ ਕੋਟੀ ਦੇ ਤੀਖਣ ਬੁਧੀਜੀਵੀ, ਦੂਰ ਅੰਦੇਸ਼ ਨੀਤੀਵੇਤਾ ਸ਼ਖ਼ਸੀਅਤ ਦੇ ਮਾਲਿਕ ਹਨਉਨ੍ਹਾਂ ਦਾ ਸਭ ਤੋਂ ਵਡਗੁਣਾ ਇਹ ਹੈ ਕਿ ਸਿਆਸਤ ਦੇ ਅਖਾੜੇ ਵਿਚ ਉਨ੍ਹਾਂ ਦਾ ਕੋਈ ਵਿਰੋਧੀ ਨਹੀਂ ਹੈਜੇਕਰ ਪਾਰਲੀਮੈਂਟ ਦੇ ਅੰਦਰ ਜਾਂ ਬਾਹਰ ਕਦੇ ਵੀ ਕਿਸੇ ਕਿਸਮ ਦੀ ਸਿਆਸੀ ਬਹਿਸ ਛਿੜੀ ਤੇ ਕੁੜੱਤਣ ਦੀ ਹੱਦ ਤੱਕ ਪੁੱਜ ਗਈ ਤਾਂ ਸ੍ਰੀ ਗੁਜਰਾਲ ਆਪਣੇ ਸੁਭਾ ਅਨੁਸਾਰ ਸਹਿਜ ਅਤੇ ਸ਼ਾਂਤ ਅਵਸਥਾ ਵਿਚ ਰਹੇ, ਜਿਸ ਦੇ ਨਤੀਜੇ ਵਜੋਂ ਸਹਿਣ ਸ਼ੀਲਤਾ ਦੀ ਜਿੱਤ ਹੋਈ ਅਤੇ ਸਦਭਾਵਨਾ ਦਾ ਮਾਹੌਲ ਕਾਇਮ ਰਿਹਾਇਸੇ ਕਰਕੇ ਉਨ੍ਹਾਂ ਦੀ ਸਭ ਨਾਲ ਮਿੱਤਰਤਾ ਬਣੀ ਚਲੀ ਆ ਰਹੀ ਹੈਸਹਿਜਤਾ, ਸੁਹਿਰਦਤਾ, ਸਹਿਣਸ਼ੀਲਤਾ ਅਤੇ 'ਸਗਲ ਸੰਗਿ ਹਮ ਕੋ ਬਨਆਈ' ਦੇ ਗੁਣ ਸ੍ਰੀ ਗੁਜਰਾਲ ਹੁਰਾਂ ਨੂੰ ਵਿਰਸੇ ਵਿਚ ਆਪਣੇ ਮਾਤਾ ਪਿਤਾ ਪਾਸੋਂ ਪ੍ਰਾਪਤ ਹੋਏ ਹਨਸ੍ਰੀ ਇੰਦਰ ਕੁਮਾਰ ਗੁਜਰਾਲ ਦਾ ਜਨਮ 4 ਦਸੰਬਰ 1919 ਨੂੰ ਪਿਤਾ ਸ੍ਰੀ ਅਵਤਾਰ ਨਰਾਇਣ ਗੁਜਰਾਲ ਅਤੇ ਮਾਤਾ ਪੁਸ਼ਪਾ ਦੇਵੀ ਦੇ ਘਰ ਜੇਹਲਮ ਸ਼ਹਿਰ (ਅਣਵੰਡੇ ਪੰਜਾਬ ਹੁਣ ਪਾਕਿਸਤਾਨ) ਵਿਖੇ ਹੋਇਆ ਸ੍ਰੀ ਗੁਜਰਾਲ ਨੇ ਬੀ.ਕਾਮ, ਐਮ.ਏ.ਪੀ.ਐਚ.ਡੀ. ਅਤੇ ਡੀ ਲਿਟ: (ਆਨਰਜ਼ ਕਾਜਾ) ਤੱਕ ਵਿਦਿਆ ਪ੍ਰਾਪਤ ਕੀਤੀ ਹੋਈ ਹੈਸ੍ਰੀ ਗੁਜਰਾਲ ਹੁਰਾਂ ਦੀ ਜਨਮ ਭੂਮੀ ਜੇਹਲਮ ਦਾ ਇਲਾਕਾ ਸਦੀਆਂ ਤੋਂ ਉਪਜਾਊ ਸਰਜ਼ਮੀਨ ਵਾਲਾ ਖਿੱਤਾ ਹੈਇਥੋਂ ਦੇ ਵਸਨੀਕ ਪੀੜ੍ਹੀ ਦਰ ਪੀੜ੍ਹੀ ਬਹੁਤ ਖੁਸ਼ਹਾਲ ਜੀਵਨ ਬਤੀਤ ਕਰਦੇ ਆ ਰਹੇ ਹਨ, ਕਿਉਂਕਿ ਦੁਨੀਆਂ ਦੀ ਪ੍ਰਸਿੱਧ ਸਿਲਕ ਸ਼ਾਹਗਾਹ ਇਸਦੇ ਨਾਲੋਂ ਲੰਘਦੀ ਸੀ ਇਸ ਕਰਕੇ ਇਹ ਵਪਾਰਕ ਕੇਂਦਰ ਵੀ ਰਿਹਾ ਹੈਸਦੀਆਂ ਪਹਿਲਾਂ ਟੈਕਸਿਲਾ ਵਿਸ਼ਵ ਵਿਦਿਆਲਾ ਵੀ ਇਸ ਦੇ ਨੇੜੇ ਹੀ ਸਥਾਪਤ ਸੀਇਥੋਂ ਦੇ ਵਸਨੀਕ ਬੜੇ ਬਹਾਦਰ ਤੇ ਜਾਂਬਾਜ਼ ਲੋਕ ਸਨਜਦੋਂ 324 ਬੀ.ਸੀ. ਨੂੰ ਜਿੱਤਣ ਦਾ ਸੁਫ਼ਨਾ ਲੈਣ ਵਾਲੇ ਸਿਕੰਦਰ ਏ ਆਜ਼ਮ ਨੇ ਭਾਰਤ ਵਰਸ਼ 'ਤੇ ਹਮਲਾ ਕੀਤਾ ਸੀ, ਉਦੋਂ ਜੇਹਲਮ ਦੇ ਬਹਾਦਰ ਸਪੂਤਾਂ ਨੇ ਰਾਜ ਪੋਰਸ ਸਭਰਵਾਲ ਦੀ ਅਗਵਾਈ ਹੇਠ ਡੱਟ ਕੇ ਮੁਕਾਬਲਾ ਕੀਤਾਇਸ ਤੋਂ ਇਲਾਵਾ ਇਥੇ ਬਹੁਤ ਸਾਰੇ ਵਿਦਵਾਨ, ਬੁਧੀਮਾਨ ਤੇ ਸਿਆਸਤਦਾਨ ਸ਼ਖਸੀਅਤਾਂ ਪੈਦਾ ਹੋਈਆਂ ਹਨਜਿਨ੍ਹਾਂ ਨੇ ਆਪਣੇ ਕਰਮਸ਼ੀਲ ਮਿਹਨਤੀ ਸੁਭਾਅ ਕਰਕੇ ਸਾਰੀ ਦੁਨੀਆ ਵਿਚ ਇਸ ਦਾ ਨਾਂ ਰੋਸ਼ਨ ਕੀਤਾ ਹੈਸ੍ਰੀ ਇੰਦਰਕੁਮਾਰ ਗੁਜਰਾਲ 21 ਅਪ੍ਰੈਲ 1997 ਨੂੰ ਭਾਰਤ ਦੇ 13ਵੇਂ ਪ੍ਰਧਾਨ ਮੰਤਰੀ ਬਣੇ ਸਨਵਰਤਮਾਨ ਸਮੇਂ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਵੀ ਜੇਹਲਮ ਦੇ ਇਲਾਕੇ ਦੇ ਜੰਮਪਲ ਹਨ। 1931 ਈ. ਵਿਚ ਸ੍ਰੀ ਗੁਜਰਾਲ 11 ਸਾਲ ਦੇ ਸਨ ਉਦੋਂ ਅਜ਼ਾਦੀ ਸੰਗਰਾਮ ਵਿਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਤੇ ਗ੍ਰਿਫਤਾਰ ਹੋਏ, ਪੁਲਿਸ ਦਾ ਤਸ਼ੱਦਦ ਵੀ ਝਲਣਾ ਪਿਆ ਸੀ। 1942 ਵਿਚ ਜਦ ਕਾਂਗਰਸ ਪਾਰਟੀ ਵੱਲੋਂ ਭਾਰਤ ਛੋੜੋ ਲਹਿਰ ਸ਼ੁਰੂ ਕੀਤੀ ਉਸ ਵਿਚ ਹਿੱਸਾ ਲੈਣ ਕਾਰਣ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਜੇਲ੍ਹ ਵਿਚ ਬੰਦ ਕਰ ਦਿੱਤਾ। 1947 ਈ. ਨੂੰ ਦੇਸ਼ ਅਜ਼ਾਦ ਹੋਇਆ ਤਾਂ ਇਨ੍ਹਾਂ ਦਾ ਪ੍ਰਵਾਰ ਜੇਹਲਮ ਤੋਂ ਭਾਰਤ ਆ ਗਿਆਇਥੇ ਆ ਕੇ ਕਾਂਗਰਸ ਪਾਰਟੀ ਵਿਚ ਸਰਗਰਮ ਰਹੇਸ੍ਰੀਮਤੀ ਇੰਦਰਾ ਗਾਂਧੀ ਦੀ ਸਰਕਾਰ ਸਮੇਂ ਸ੍ਰੀ ਇੰਦਰ ਕੁਮਾਰ ਗੁਜਰਾਲ ਹੋਰਾਂ ਨੂੰ ਸੂਚਨਾ ਤੇ ਪ੍ਰਸਾਰਨ ਮੰਤਰੀ ਨਿਯੁਕਤ ਕੀਤਾ ਗਿਆਜੂਨ, 1975 ਨੂੰ ਇਲਾਹਾਬਾਦ ਹਾਈਕੋਰਟ ਨੇ ਸ੍ਰੀਮਤੀ ਇੰਦਰਾ ਗਾਂਧੀ ਨੂੰ ਭ੍ਰਿਸ਼ਟ ਤਰੀਕੇ ਨਾਲ ਚੋਣ ਜਿੱਤਣ ਦੇ ਇਲਜ਼ਾਮ ਕਾਰਨ ਲੋਕ ਸਭਾ ਦੀ ਮੈਂਬਰੀ ਤੋਂ ਨਾਹਿਲ ਕਰਾਰ ਦੇ ਦਿੱਤਾਇਸ 'ਤੇ ਇੰਦਰਾ ਗਾਂਧੀ ਨੇ ਗੁੱਸੇ ਵਿਚ ਆ ਕੇ ਆਪਣੀ ਕੁਰਸੀ ਬਚਾਉਣ ਲਈ ਦੇਸ਼ ਵਿਚ ਐਮਰਜੈਂਸੀ ਲਗਾ ਦਿੱਤੀਭਾਰਤ ਵਾਸੀਆਂ ਦੇ ਸ਼ਹਿਰੀ ਹਕੂਕ ਮਨਸੂਖ ਕਰ ਦਿੱਤੇਐਮਰਜੈਂਸੀ ਦਾ ਵਿਰੋਧ ਕਰਨ ਵਾਲਿਆਂ ਨੂ ੰਗ੍ਰਿਫਤਾਰ ਕਰਨਾ ਸ਼ੁਰੂ ਕਰ ਦਿੱਤਾਗਾਂਧੀਵਾਦੀ ਨੇਤਾ ਸ੍ਰੀ ਜੈ ਪ੍ਰਕਾਸ਼ ਨਰਾਇਣ ਦੀ ਅਗਵਾਈ ਹੇਠ ਲੋਕ ਲਾਮਬੰਦ ਹੋ ਕੇ ਜ਼ਬਰਦਸਤ ਲਹਿਰ ਚਲਾਈਲੱਖਾਂ ਲੋਕਾਂ ਨੇ ਐਮਰਜੈਂਸੀ ਦਾ ਵਿਰੋਧ ਕੀਤਾਉਸ ਸਮੇਂ ਤਕਰੀਬਨ ਇਕ ਲੱਖ ਲੋਕਾਂ ਨੂੰ ਜੇਲ੍ਹਾਂ ਵਿਚ ਡੱਕ ਦਿੱਤਾ ਗਿਆ ਸੀ, ਜਿਨ੍ਹਾਂ ਵਿਚ ਸਠ ਹਜ਼ਾਰ ਪੰਜਾਬ ਦੇ ਬਹੁਗਿਣਤੀ ਸਿੱਖ ਤੇ ਹਿੰਦੂ ਸ਼ਾਮਲ ਸਨਗਾਂਧੀਵਾਦੀ ਨੇਤਾ ਜੈ ਪ੍ਰਕਾਸ਼ ਨਰਾਇਣ ਨੂੰ ਲੋਕਾਂ ਦੀ ਅਜ਼ਾਦੀ ਲਈ ਆਪਣਾ ਬਲੀਦਾਨ ਦੇਣਾ ਪਿਆਸ੍ਰੀਮਤੀ ਇੰਦਰਾ ਗਾਂਧੀ ਲੋਕ ਲਹਿਰ ਦਾ ਸਾਹਮਣਾ ਨਾ ਕਰ ਸਕੀਉਸ ਨੇ ਚੋਣਾਂ ਕਰਾਉਣ ਦਾ ਐਲਾਨ ਕਰ ਦਿੱਤਾ। 1977 ਦੀਆਂ ਚੋਣਾਂ ਵਿਚ ਕਾਂਗਰਸ ਬੁਰੀ ਤਰ੍ਹਾਂ ਹਾਰ ਗਈਇਸ ਸਮੇਂ ਸ੍ਰੀ ਇੰਦਰ ਕੁਮਾਰ ਗੁਜਰਾਲ ਹੋਰਾਂ ਨੂੰ ਸੋਵੀਅਤ ਦੇਸ਼ ਦਾ ਰਾਜਦੂਤ ਬਣਾ ਕੇ ਮਾਸਕੋ ਭੇਜ ਦਿੱਤਾ ਗਿਆ। 1989 ਨੂੰ ਸ੍ਰੀ ਗੁਜਰਾਲ ਨੇ ਪੰਜਾਬ ਦੇ ਜਲੰਧਰ ਹਲਕੇ ਤੋਂ ਲੋਕ ਸਭਾ ਲਈ ਚੋਣ ਲੜੀਪ੍ਰਧਾਨ ਮੰਤਰੀ ਵੀ ਪੀ ਸਿੰਘ ਦੇ ਮੰਤਰੀ ਮੰਡਲ ਵਿਚ ਵਿਦੇਸ਼ ਮੰਤਰੀ ਬਣਾਏ ਗਏਇਸ ਸਮੇਂ ਸ੍ਰੀਨਗਰ ਕਸ਼ਮੀਰ ਵਿਚ ਰੂਬੀਆ ਸਈਦ ਨੂੰ ਉਥੋਂ ਦੇ ਖਾੜਕੂਆਂ ਨੇ ਅਗਵਾ ਕਰ ਲਿਆਇਸ ਸਮੱਸਿਆ ਨੂ ੰਸੁਲਝਾਉਣ ਲਈ ਸ੍ਰੀ ਗੁਜਰਾਲ ਦੀਆਂ ਸੇਵਾਵਾਂ ਲਈਆਂ ਗਈਆਂ ਸਨਇਸੇ ਤਰ੍ਹਾਂ ਗਲਫ ਵਾਰ ਇਰਾਨ ਦੀ ਜੰਗ ਛਿੜ ਗਈ ਭਾਰਤ ਵੱਲੋਂ ਸ੍ਰੀ ਗੁਜਰਾਲ ਨੇ ਇਸ ਨੂੰ ਖਤਮ ਕਰਾਉਣ ਲਈ ਕੂਟਨੀਤਿਕ ਵਸੀਲੇ ਵਰਤੇ। 1992ਵਿਚ ਮੱਧਕਾਲੀਨ ਚੋਣਾਂ ਦਾ ਐਲਾਨ ਹੋ ਗਿਆ ਸ੍ਰੀ ਗੁਜਰਾਲ ਸਾਹਿਬ ਨੇ ਪਟਨਾ ਹਲਕੇ ਤੋਂ ਉਸ ਸਮੇਂ ਦੇ ਵਿੱਤ ਮੰਤਰੀ ਯਸ਼ਵੰਤ ਸਿਨਹਾ ਦੇ ਮੁਕਾਬਲੇ ਚੋਣ ਲੜੀਪਰ ਚੋਣ ਵਿਚ ਬਹੁਤ ਸਾਰੀਆਂ ਬੇਕਾਇਦਗੀਆਂ ਦੀਆਂ ਸ਼ਿਕਾਇਤਾਂ ਕਾਰਣ ਚੋਣ ਕਮਿਸ਼ਨ ਨੇ ਚੋਣਾਂ ਰੱਦ ਕਰ ਦਿੱਤੀਆਂਇਸ ਪਿੱਛੋਂ ਸ੍ਰੀ ਇੰਦਰ ਕੁਮਾਰ ਗੁਜਰਾਲ ਰਾਜ ਸਭਾ ਦੇ ਮੈਂਬਰ ਬਣਾਏ ਗਏ ਅਤੇ ਜਨਤਾ ਦਲ ਦੇ ਮਹੱਤਵਪੂਰਨ ਨੇਤਾ ਰਹੇ। 1996 ਵਿਚ ਜਦੋਂ ਦੇਵਗੌੜਾ ਦੀ ਅਗਵਾਈ ਅਧੀਨ ਸਾਂਝੇ ਮੋਰਚੇ ਦੀ ਸਰਕਾਰ ਬਣੀ ਤਾਂ ਉਸ ਸਮੇਂ ਸ੍ਰੀ ਗੁਜਰਾਲ ਹੋਰਾਂ ਨੂੰ ਦੁਬਾਰਾ ਵਿਦੇਸ਼ ਮੰਤਰੀ ਵਜੋਂ ਸ਼ਾਮਲ ਕੀਤਾ ਗਿਆਉਦੋਂ ਇਨ੍ਹਾਂ ਨੇ ਇਕ 'ਗੁਜਰਾਲ ਤਜਵੀਜ਼' ਪੇਸ਼ ਕੀਤੀ, ਜਿਸ ਵਿਚ ਗੁਆਂਢੀ ਦੇਸ਼ਾਂ ਨਾਲ ਚੰਗੇ ਸਬੰਧ ਕਿਵੇਂ ਰੱਖੇ ਜਾਣ ਬਾਰੇ ਸੁਝਾਅ ਦਿੱਤੇ ਸਨਫਿਰ ਇਨ੍ਹਾਂ ਨੂੰ ਸੰਚਾਰ ਅਤੇ ਪਾਰਲੀਮਾਨੀ ਮਾਮਲੇ ਮੰਤਰੀ ਬਣਾ ਦਿੱਤਾ ਗਿਆਅਤੇ ਇਸ ਪਿੱਛੋਂ ਸੂਚਨਾ ਅਤੇ ਪ੍ਰਸਾਰਨ ਮੰਤਰੀ ਦਾ ਕਾਰਜਭਾਰ ਵੀ ਸੌਂਪਿਆ ਗਿਆਜਦੋਂ ਦੇਵੇਗੌੜਾ ਸਰਕਾਰ ਨੂੰ ਮਿਲਗੋਭਾ ਪਾਰਟੀਆਂ ਨੇ ਆਪਣੇ ਆਪਣੇ ਹਿੱਤਾਂ ਦੀ ਪੂਰਤੀ ਨਾ ਹੁੰਦੀ ਵੇਖ ਕੇ ਡੇਗ ਦਿੱਤਾ ਤਾਂ ਉਸ ਸਮੇਂ ਸ੍ਰੀ ਸਾਂਝੇ ਮੋਰਚੇ ਵਾਲਿਆਂ ਪ੍ਰਧਾਨ ਮੰਤਰੀ ਦੇ ਪਦ ਲਈ ਸ੍ਰੀ ਗੁਜਰਾਲ ਦੇ ਨਾਂ 'ਤੇ ਸਹਿਮਤੀ ਕਰ ਲਈ ਤਾਂ ਕਾਂਗਰਸ ਪਾਰਟੀ ਨੇ ਵੀ ਬਾਹਰ ਰਹਿ ਕੇ ਹਮਾਇਤ ਕਰਕੇ ਸ੍ਰੀ ਗੁਜਰਾਲ ਨੂੰ ਪ੍ਰਧਾਨ ਮੰਤਰੀ ਵਜੋਂ ਸਥਾਪਿਤ ਕਰ ਦਿੱਤਾ। 21 ਅਪ੍ਰੈਲ 1997 ਨੂ ੰਸ੍ਰੀ ਇੰਦਰ ਕੁਮਾਰ ਗੁਜਰਾਲ ਨੇ ਭਾਰਤ ਦੇ 13ਵੇਂ ਪ੍ਰਧਾਨ ਮੰਤਰੀ ਵਜੋਂ ਕਾਰਜ ਭਾਰ ਸੰਭਾਲ ਲਿਆਕੁਝ ਮਹੀਨਿਆਂ ਪਿੱਛੋਂ ਇਨ੍ਹਾਂ ਦਾ ਸਰਕਾਰ ਨੂੰ ਜਨਤਾ ਦਲ ਵੱਲੋਂ ਗੰਭੀਰ ਖਤਰਾ ਪੈਦਾ ਹੋ ਗਿਆਸ੍ਰੀ ਗੁਜਰਾਲ ਨੇ ਸਮੱਸਿਆਵਾਂ ਦੀ ਗੰਭੀਰਤਾ ਨੂੰ ਵਿਚਾਰਦਿਆਂ ਹਵਾ ਦਾ ਰੁਖ ਵੇਖ ਮਧਕਾਲੀ ਚੋਣਾਂ ਕਰਾਉਣ ਦਾ ਫੈਸਲਾ ਕਰ ਲਿਆ ਅਤੇ 28 ਨਵੰਬਰ 1997 ਨੂੰ ਆਪਣੀ ਸਰਕਾਰ ਦਾ ਅਸਤੀਫਾ ਰਾਸ਼ਟਰਪਤੀ ਨੂੰ ਪੇਸ਼ ਕਰ ਦਿੱਤਾਫਰਵਰੀ ਮਾਰਚ,1998ਨੂੰ ਗੁਜਰਾਲ ਨੇ ਜਲੰਧਰ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਹਮਾਇਤ ਨਾਲ ਕਾਂਗਰਸੀ ਉਮੀਦਵਾਰ ਸ. ਓਮਰਾਓ ਸਿੰਘ ਮੁਕਾਬਲੇ ਚੋਣ ਲੜੀਕਾਂਗਰਸ ਪਾਰਟੀ ਹਾਰ ਗਈ ਸ੍ਰੀ ਗੁਜਰਾਲ ਸਾਂਝੇ ਉਮੀਦਵਾਰ ਵਜੋਂ ਜਿੱਤ ਗਏ। 1999 ਵਿਚ ਸ੍ਰੀ ਇੰਦਰ ਕੁਮਾਰ ਗੁਜਰਾਲ ਸਰਗਰਮ ਸਿਆਸਤ ਤੋਂ ਬਾਹਰ ਹੋ ਗਏਹੁਣ ਉਨ੍ਹਾਂ ਨੇ ਆਪਣਾ ਵੇਹਲਾ ਸਮਾਂ ਕਿਤਾਬਾਂ ਪੜ੍ਹਨ ਅਤੇ ਉਰਦੂ ਵਿਚ ਸ਼ਾਇਰੀ ਦੇ ਬੈਂਤ ਲਿਖਣੇ ਸ਼ੁਰੂ ਕਰ ਦਿੱਤੇ ਕਿਉਂਕਿ ਉਹ ਉਰਦੂ ਜ਼ੁਬਾਨ ਦੀ ਮੁਹਾਰਤ 'ਤੇ ਪਕੜ ਰੱਖਦੇ ਹਨਸ੍ਰੀ ਗੁਜਰਾਲ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਬੜੇ ਸ਼ੌਦਾਈ ਹਨਪੰਜਾਬੀ ਦੇ ਸ਼ੁਭਚਿੰਤਕ ਹੋਣ ਨਾਤੇ ਹਮੇਸ਼ਾਂ ਉਨ੍ਹਾਂ ਦੀ ਭਲਾਈ ਖੁਸ਼ਹਾਲੀ ਤੇ ਅਮਨ ਚਾਹੁੰਦੇ ਹਨ